ਮਾਣਕ ਹੱਥੋਂ ਝਪਟ ਮਾਰਕੇ ਰੋਟੀ ਖੋਹ ਲਈ ਸੀ ! ਐਕਟਰ ਧਰਮਿੰਦਰ ਚੰਡੀਗੜ ਦੇ ਹੋਟਲ ਚੋਂ ਬਾਹਰ ਆਕੇ ਭੁੰਜੇ ਬੈਠ ਗਿਆ !

Ойын-сауық

ਦੋਸਤੋ ਸਾਡਾ ਕੁੱਝ ਵੀ ਫਿਲਮਾਕਣ ਸਕਰਿਪਟਡ ਨੀ ਹੁੰਦਾ … ਅਸੀਂ ਤਾਂ ਸ਼ੌਕ ਦੇ ਤੰਦ ਪਾਉਨੇ ਆਂ ਕਲਾ ਦੀ ਹਰ ਵਿਧਾ ਦੇ ਆਸ਼ਿਕ ਹਾਂ ! ਬੱਸ ਸਵਾਦ ਜਿਹਾ ਲੈਨੇ ਆਂ ਜਿੰਦਗੀ ਦਾ !ਐਨੀ ਕੁ ਸਮਝ ਆ ਗਈ ਸੀ ਕਿ ਮਰੂੰ-ਮਰੂੰ ਕਰਦਿਆਂ ਓਹ ਸਮਾਂ ਵੀ ਨਾ ਲੰਘਾ ਲਈਏ ਕਿ ਇੱਕ ਦੂਜੇ ਨਾਲ ਹਾਸੇ ਖੇਡੇ - ਰੂਹਦਾਰੀਆਂ ਲਈ ਤਰਸਦੇ ਰਹਿ ਜਾਈਏ ।
ਕੰਮ ਨਹੀ ਮੁੱਕਣੇ ਜਿੰਦ ਮੁੱਕ ਜਾਣੀ ਵਾਲੀ ਗੱਲ ਐ ।
ਦੁਨੀਆਂ ਜਿੱਤਣ ਦੇ ਖ਼ੁਆਬ ਲਈ ਤੁਰਦੇ ਹਰ ਸਖ਼ਸ਼ ਲਈ ਇੱਕ ਸਲਾਹ ਹੈ ਕਿ ਮਿਹਨਤ ਕਰਦਿਆਂ ਨਾਲ਼ ਨਾਲ਼ ਆਪਣੇ ਮਨ ਦੀ ਰੀਝ੍ਹ ਨੂੰ ਆਪਣੇ ਵਿੱਤ ਮੁਤਾਬਿਕ ਮਾਣ ਲਿਆ ਕਰੋ ਸਮਾਂ ਮੁੜਕੇ ਨਹੀਂ ਆਉਂਦਾ ਬਾਕੀ ਸਾਰਾ ਕੁੱਝ ਆ ਜਾਂਦੈ !
ਕਈ ਸੱਜਣ ਆਪਣੇ ਆਪ ਨੂੰ ਐਨੀ ਤੇਜ਼ ਤੇ ਅਜੀਬ ਚੱਕਰਵਿਊ ਵਿੱਚ ਪਾਕੇ ਭੱਜੇ ਜਾ ਰਹੇ ਨੇ ਕਿ
ਇੱਕ ਵਾਰ ਸੈੱਟ ਹੋ ਜਾਈੇਏ ਫਿਰ ਰੂਹਦਾਰੀਆਂ , ਚਾਅ, ਸ਼ੌਂਕ ਪੂਰੇ ਕਰਾਂਗੇ ! ਪਰ ਦੋਸਤੋ ਸੱਠ ਸਾਲ ਦੀ ਉਮਰ ਚ ਜਾਕੇ ਜੇ ਪੰਜਾਹ-ਸੌ ਕਰੋੜ ਆ ਵੀ ਗਿਆ ਤਾਂ ਆਪਣੇ ਦੋਸਤਾਂ ਨਾਲ਼ ਕਿਥੇ ਘੁੰਮਣ ਜਾਓਗੇ ? ਨਵੀਂ ਕਾਰ .. ਫੋਨ ਖਰੀਦਣ ਵੇਲ਼ੇ ਜਵਾਨੀ ਵਾਲ਼ੇ ਚਾਅ .. ਅਨਰਜੀ ਕਿੱਥੋਂ ਲਿਆਓਗੇ ?
ਸਾਡੇ ਚਾਅ ਕਲਾ ਨਾਲ ਨੇ !
ਤੁਹਾਡੇ ਕਿਸੇ ਵੀ ਖ਼ੇਤਰ ਚ ਹੋਣਗੇ . ਆਪਣੇ ਅੰਦਰ ਦੇ ਰਾਂਝੇ ਰਾਜ਼ੀ ਕਰਦੇ ਰਹੋ
…ਪਰ ਇਹਦਾ ਮਤਲਬ ਇਹ ਵੀ ਨਹੀ ਕਿ ਕੋਈ ਕਹੇ ਮੇਰਾ ਚਾਅ ਤਾਂ ਨਵੀ ਮਰਸਡੀਜ਼ ਲੈਣ ਦਾ ਏ ਤੇ ਹੁਣੇ ਪੂਰਾ ਕਰਨੈ ਤੇ ਵੇਚੋ ਸਾਰਾ ਕੁੱਝ,,😊
ਖੇਡਾਂ
ਕਿਤਾਬਾਂ
ਚਿੱਤਰਕਾਰੀ
ਸਾਜ਼ ਸਿਖਣੈ
ਘੁਮੱਕੜ
ਹੋਰ ਬਹੁਤ ਕੁੱਝ .. ਜਿਸ ਵਿੱਚ ਅਨੰਦ ਆਵੇ
ਕਰਦੇ ਰਹੋ … ਹਸਦੇ ਰਹੋ
ਕਾਹਲ਼ਪੁਣ ਘਟਾਓ- ਸਹਿਜ ਰਹੋ
ਸੋਸ਼ਲ ਮੀਡੀਆ ਤੇ ਆਪਣੀ ਭਾਸ਼ਾ ਦੀ ਮਰਿਆਦਾ ਰੱਖੋ ! ਇਹ ਸੋਚਕੇ ਬੋਲੋ ਕਿ ਅੱਜ ਨਹੀਂ ਤਾਂ ਕੱਲ੍ਹ ਨੂੰ ਇਹੀ ਭਾਸ਼ਾ ਆਪਣੀਆਂ ਧੀਆਂ ਭੈਣਾਂ ਨੇ ਵੀ ਪੜ੍ਹਨੀ ਆ
ਜ਼ਿੰਦਗੀ ਜ਼ਿੰਦਾਬਾਦ
✍️
ਹਰਜੀਤ ਸਿੰਘ ਨਾਗਰਾ
#harjitnagra#dharmendra #kuldeepmanak #surinderkaur #misha #suchasoorma #punjabimovie#surindershinda

Пікірлер: 95

  • @avtarsingh2531
    @avtarsingh25316 ай бұрын

    ਸੱਚੇ ਦਿਲੋਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਵਾਲੇ ਸਮੂਹ ਕਲਾਕਾਰਾਂ ਲੇਖਕਾਂ ਕਵੀਆਂ ਦਾ ਬਹੁਤ ਬਹੁਤ ਧੰਨਵਾਦ। ਮਾਂ ਬੋਲੀ ਪੰਜਾਬੀ ਜਿੰਦਾਬਾਦ।

  • @gurmeetsingh2654
    @gurmeetsingh26548 ай бұрын

    ਸੰਧੂ ਸਾਹਬ ਯਾਦਾਸ਼ਤ ਬਹੁਤ ਕਮਾਲ ਜਿੰਦਗੀ ਦੀ ਹਰ ਘਟਨਾ ਓਨਾ ਨੂੰ ਦਿਨ ਵਾਂਗ ਯਾਦ ਐ

  • @sukhchainsinghsandhu4246
    @sukhchainsinghsandhu42468 ай бұрын

    "ਸਾਹਿਬਾਂ ਬਣੀ ਭਰਾਵਾਂ ਦੀ" ਮਾਣਕ ਦੇ LP ਰਿਕਾਰਡ 1978 ਦਾ ਸੰਗੀਤ "ਵੇਦ ਸੇਠੀ" ਨੇ ਬਹੁਤ ਵਧੀਆ ਦਿੱਤਾ ਸੀ।

  • @JagmohanCheema-jr9oh
    @JagmohanCheema-jr9oh8 ай бұрын

    ਬਹੁਤ ਵਧੀਆ ਗੱਲਾਂ ਬਾਤਾਂ ਸੁਣਕੇ ਪੁਰਾਣੇ ਸਮਿਆਂ ਦੀ ਙਾਦ ਆ ਜਾਂਦੀ ਹੈ। ਜਿਵੇਂ ਦਾਦੀ ਕੋਲੋਂ ਰਾਤ ਨੂੰ ਬਾਤਾਂ ਸੁੱਣਦੇ ਹੁੰਦੇ ਸੀ। ਤੁਹਾਡੀਆਂ ਗੱਲਾਂ ਬਾਤਾਂ ਅੱਖਾਂ ਬੰਦ ਕਰ ਕੇ ਲੰਮੇ ਪੈਕੇ ਅਰਾਮ ਨਾਲ ਸੁਣਨ ਨਾਲ ਮਜਾ ਆ ਜਾਂਦਾ ਜੀ। ਹਰੇਕ ਐਤਵਾਰ ਨੂੰ ਪਾਇਆ ਕਰੋ ਹੋਰ ਵੀ ਸਵਾਦ ਆ ਜਾਵੇ। ਬਹੁਤ ਬਹੁਤ ਧੰਨਵਾਦ ਜੀ✅✅✅✅🙏🙏

  • @jotinderdhaliwal2921
    @jotinderdhaliwal29218 ай бұрын

    ਮਾਣਕ ਵੀ ਨਾਲ ਹੀ ਹੈ ਬੱਲੇ ਮਾਣਕਾ ਮਾਣਕ ਦੇ ਗੀਤ ਬੁਹਤ ਹਿੱਟ ਹੋਏ ਸੀ ਸੁੱਚਿਆਂ ਵੇ ਭਾਬੀ ਤੇਰੀ ਘੁੱਕਰ ਨੇ ਕੱਲੀ ਘੇਰੀ

  • @ranjodhsingh7174
    @ranjodhsingh71748 ай бұрын

    ਬਲਵੀਰੋ ਭਾਬੀ ਦੀ ਸਟੋਰੀ ਹੀ ਬਦਲ ਦਿੱਤੀ ਨਾਂ ਚੱਲਣ ਦਾ ਇਹੋ ਕਾਰਨ ਹੈ !

  • @user-oy7cv4ot4e
    @user-oy7cv4ot4e8 ай бұрын

    ਸ਼ਿੰਦਾ ਵੀ ਵਧੀਆ ਸੀ ਤੇ ਮਾਣਕ ਵੀ ਸਟੇਜ ਤੇ ਮਾਣਕ ਜਦੋ ਵਾਰ ਗਾਉਦਾ ਸੀ ਮਾਈਕ ਤੋ ਚਾਰ ਪੰਜ ਫੁਟ ਪਿਛੇ ਹੱਟ ਜਾਦਾ ਸੀ ਆਵਾਜ਼ ਵਿਚ ਕੋਈ ਫਰਕ ਨਹੀ ਪੈਦਾ ।ਪਰ ਸ਼ਿੰਦਾ ਇਸ ਤਰ੍ਹਾਂ ਨਹੀ ਸੀ

  • @simarsandhu5675
    @simarsandhu56758 ай бұрын

    ਖੁਦ ਨੂੰ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਕੇ ਆਪਣੇ ਨਾਮ ਚਮਕਾਓਣ ਵਾਲੇ ਪੰਜਾਬੀ ਦੇ ਵੱਡੇ ਸ਼ਾਇਰ ਜਨਾਬ ਗੁਰਭਜਨ ਗਿੱਲ ਸਾਹਿਬ , ਸਰਜੀਤ ਪਾਤਰ ਸਾਹਿਬ , ਗੀਤਕਾਰ ਸਮਸ਼ੇਰ ਸੰਧੂ ਸਾਹਿਬ , ਨਿਰਮਲ ਜੌੜਾ ਸਾਹਿਬ ਜਿਨ੍ਹਾਂ ਨੇ ਹਰੇਕ ਸਰਕਾਰ ਚ' ਐਵਾਰਡ ਲਏ ਤੇ ਕਿਹਾ ਵੀ ਅਸੀਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਹਾਂ ( ਚਾਹੇ ਆਪਦੇ ਘਰ ਦੀ ਨੇਮ ਪਲੇਟ ਅੰਗਰੇਜ਼ੀ ਭਾਸ਼ਾ ਚ' ਹਨ ) ਇਨਾਂ ਨੇ ਹੀ ਮਾਂ ਬੋਲੀ ਪੰਜਾਬੀ ਦਾ ਘਾਣ ਕੀਤਾ ਹੈ । ਸਰਕਾਰ ਚ' ਸਭ ਦੀ ਪਹੁੰਚ ਵੀ ਰਹੀ ਪਰ ਸੱਚ ਬੋਲਣ ਦਾ ਦਮ ਨਹੀਂ ਸੀ ਤੇ ਇਹ ਸਾਰੇ ਮਾਂ ਬੋਲੀ ਪੰਜਾਬੀ ਲਈ ਕੁਝ ਨਹੀਂ ਕਰ ਸਕੇ । ਅੱਜ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਮੇਰਾ ਦਾਗਿਸਤਾਨ ਨਾਵਲ ਲਿਖਣ ਵਾਲੇ ਲੇਖਕ ਦੇ ਵਿੱਚ ਆਪਦੀ ਮਿੱਟੀ ਲਈ ਕਿਨ੍ਹਾਂ ਦਰਦ ਸੀ ਪਰ ਸਾਡੇ ਸ਼ਾਇਰ ਤੇ ਗੀਤਕਾਰ ਸਿਰਫ ਸ਼ਿੱਟੇ ਮਾਰਨ ਚ' ਮਸ਼ਰੂਫ ਹਨ । ਮੈਨੂੰ ਇਹ ਕਹਿੰਦੇ ਹੋਏ ਸ਼ਰਮ ਮਹਿਸੂਸ ਹੋ ਰਹੀ ਹੈ ਵੀ ਪੰਜਾਬੀ ਦੇ ਪੁੱਤ ਕਹਾਓਣ ਵਾਲੇ ਗੁਰਭਜਨ ਗਿੱਲ, ਸ਼ਮਸ਼ੇਰ ਸੰਧੂ , ਪਾਤਰ ਸਾਹਿਬ , ਜੌੜਾ ਤੇ ਕੁਝ ਹੋਰ ਜੋ ਪੰਜਾਬ ਤੇ ਮਾਂ ਬੋਲੀ ਪੰਜਾਬੀ ਦੇ ਪਲੇਠੇ ਪੁੱਤ ਬਣਦੇ ਹਨ ਓਹ ਸਰਕਾਰ ਤੇ ਮੁੱਖ ਮੰਤਰੀ ਦੇ ਛਿੱਟੇ ਮਾਰ ਰਹੇ ਹਨ । ਇਹ ਸਾਰੇ ਵੀ ਗਦਾਰਾਂ ਚ' ਗਿਣੇ ਜਾਣਗੇ ਜਿਹੜੇ ਮੁੱਖ ਮੰਤਰੀ ਪੰਜਾਬ ਨੂੰ ਸਹੀ ਜਾਂ ਗਲਤ ਬਾਰੇ ਨਹੀ ਦੱਸ ਰਹੇ ਤੇ ਆਪਣੇ ਐਵਾਰਡ ਲੈਣ ਦੇ ਚੱਕਰ ਚ' ਛਿੱਟੇ ਮਾਰ ਬਣੇ ਹੋਏ ਹਨ । Sukh Jagraon

  • @khosasaab3464
    @khosasaab34648 ай бұрын

    ਬਹੁਤ ਖੂਬਸੂਰਤ ਗੱਲਾਂਬਾਤਾਂ ਹੋ ਰਹੀਆਂ ਇਹ ਲੜੀ ਜਾਰੀ ਰੱਖੋ ਸੰਧੂ ਸਾਬ ਜੀ ਨਾਲ ਬਾਕੀ ਨਾਗਰਾ ਜੀ ਕੁਲਦੀਪ ਮਾਣਕ ਜੀ ਦਾ ਕੋਈ ਬਦਲ ਨਹੀਂ ਹੋ ਸਕਦਾ ਨਾ ਬਰਾਬਰੀ ਹੋਈ ਧਨੰਤਰ ਦੀ ਕਿਸੇ ਤੋਂ।

  • @harbantsingh1522
    @harbantsingh15228 ай бұрын

    ਸੰਧੂ ਸਹਿਬ ਜੀ ਗੁਰਚਰਨ ਪੋਹਲੀ ਵਾਰੇ ਵੀ ਕੋਈ ਪ੍ਰੋਗਰਾਮ ਕਰੋ ਜੀ ਕਾਲਾ ਸਿੰਘ ਭੱਟੀ ਰਾਏਕੋਟ

  • @Shamsher_Singh_Bajwa_93
    @Shamsher_Singh_Bajwa_938 ай бұрын

    ਨਾਗਰਾ ਸਾਬ ਸਾਨੂੰ ਯਰ ਨਸ਼ੇ ਵਾਂਗੂੰ ਆਦਤ ਪਾ ਦਿੱਤੀ ਜਲਦੀ ਤੋਂ ਜਲਦੀ ਪ੍ਰੋਗਰਾਮ ਕਰਿਆ ਕਰੋ ਨਾਗਰਾ ਸਾਬ ਜ਼ਿੰਦਾਬਾਦ ❤❤ ਸੰਧੂ ਸਾਬ ਜ਼ਿੰਦਾਬਾਦ

  • @mannmandeep4034
    @mannmandeep40348 ай бұрын

    ਬਹੁਤ ਸੋਹਣਾ ਬਾਈ ਨਾਗਰਾ ਬਾਈ ਹੋਰ ਆਉਣ ਦਿਓ ਜੀ ਸੰਧੂ ਸਾਬ ਨਾਲ

  • @hardeepsinghbehniwal3033
    @hardeepsinghbehniwal30337 ай бұрын

    ਓਦਾਂ ਪੁਰਾਣੇ ਸਾਰੇ ਵਧੀਆ ਪਰ ਮਾਣਕ ਦਾ ਰੁਤਬਾ ਕੁਛ ਹੋਰ ਸੀ ਮਾਣਕ ਮੁੜ ਨੀ ਆਉਣਾ ਅਸੀ ਬਠਿੰਡੇ ਆਲੇ ਮਾਣਕ ਨੂੰ ਦਿਲੋ ਯਾਦ ਕਰਦੇ ਆ।

  • @mr.nirmalkumar3232
    @mr.nirmalkumar32328 ай бұрын

    ਬੁਹਤ ਖੂਬ ਅਨੰਦ ਮਾਣ ਪ੍ਰੋਗਰਾਮ, ਨਾਗਰਾ ਸਾਬ ਜੀ , ਸੰਧੂ ਸਾਬ ਜੀ ਇਹੀ ਕੁੱਸ਼ ਲ਼ੋਕ ਭਾਲ ਰਹੇ ਸੀ, ਜੋਂ ਤੁਸੀ ਸਰੋਤਿਆਂ ਨੂੰ ਤੋਹਫ਼ਾ ਦਿੱਤਾ 🎉🎉🎉🎉

  • @singerjivanrai5791

    @singerjivanrai5791

    7 ай бұрын

    Bhut khoob nazzara a jandaa sun k gala NAGGRA SABB G NUM DEO G APNA MAIN GAL KRNI THODE NAL G MA B KHAMANON KOL DA E A G

  • @SurinderDaumajra
    @SurinderDaumajra8 ай бұрын

    ਬਾਈ ਸੂਬਾ ਸਿੰਘ ਦੀ ਵਾਰਤਿਕ ਕਮਾਲ ਐ। ਜਿਹੜੇ ਬੂਰੀਆਂ ਮੱਝੀਆਂ ਚੁੰਘਦੇ ਸੀ ਬਹੁਤ ਵਧੀਆ ਏ ਜਿਹੜੀ ਭੁੱਲੀ ਨੀ ਜਾ ਸਕਦੀ

  • @HARMANHEHAR.
    @HARMANHEHAR.8 ай бұрын

    ਹਫ਼ਤੇ ਬਾਅਦ ਤਾਂ ਪੱਕਾ ਕਰਿਆ ਕਰੋ ਜੀ ਧੰਨਵਾਦ ਨਾਗਰਾ ਜੀ

  • @ravithind5005
    @ravithind50058 ай бұрын

    ਹਰਜੀਤ ਨਾਗਰਾ ਬਾਈ ਜੀ ਐਦਾ ਕੀ ਮਤਲਬ ਸਾਡੇ ਈ ਵੱਡੇ ਵਡੇਰੇ ਨੇ ਉਹ ਸਾਨੂੰ ਰਾਇਲਟੀ ਆਉਂਦੀ ਏ ਦੱਸਿਓ ਜ਼ਰੂਰ ਜੀ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ ਵਾਹਿਗੁਰੂ ਜੀ ਤੁਹਾਨੂੰ ਦੋਨਾਂ ਵੀਰਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ।

  • @Harjitnagra68

    @Harjitnagra68

    8 ай бұрын

    ਮਜ਼ਾਕ ਕੀਤਾ ਸੀ .. ਕਿਉਂਕਿ ਨਾਗਰਾ ਮੇਰਾ ਗੋਤ ਆ ਤੇ ਨਾਗਰਾ ਨਾਂਅ ਦੀ ਮਸ਼ੀਨ ਹੁੰਦੀ ਆ ਜੋ ਸ਼ੂਟਿੰਗ ਵੇਲੇ ਰਿਕਾਰਡਿੰਗ ਦੇ ਕੰਮ ਆਉਂਦੀ ਆ.. ਉਸ ਨੂੰ ਲੈਕੇ ਮਜ਼ਾਕ 🙂😊

  • @karamjeetsingh2352
    @karamjeetsingh23528 ай бұрын

    ਸੰਧੁ ਸਾਹਿਬ ਸਦੀਕ ਸਾਹਿਬ ਨੂੰ ਬਹੁਤ ਸਾਲ ਹੋ ਗਏ ਗਾਉਂਦਿਆਂ ਇਹ ਵੀ ਜ਼ਿਕਰ ਕਰਿਓ ਕਦੇ

  • @tejindersinghsekhon4497
    @tejindersinghsekhon44978 ай бұрын

    ਨਾਗਰਾ ਜੀ ਇਹ ਸਭ ਗੱਲਾਂ ਨੀ ਸਗੋ ਨਿਰਾ ਸੋਨਾ… ਇਸ ਸੋਨੇ ਰੰਗੀਆ ਯਾਦਾ ਨੂੰ ਰਿਕਾਉਡ ਕਰ ਕੇ ਸਾਂਭਣਾ ਬਹੁਤ ਜ਼ਰੂਰੀ ਆ… 👌🏻

  • @chranjitsingh2817
    @chranjitsingh281722 күн бұрын

    ਉਸਤਾਦ ਜੀ ਦਾਰਾ ਸਿੰਘ ਧਰਮੂ ਚੱਕ ਵਾਲਾ ਤੇ ਦਾਰਾ ਸਿੰਘ ਦੁਲਚੀਪੁਰ ਵਾਲਾ ਤੁਸੀਂ ਦੁਲਚੀਪੁਰ ਵਾਲੇ ਦੀ ਇੰਟਰਵਿਊ ਵੀ ਕਰਦੇ ਰਹੇ ਹੋ ਇਹਨਾਂ ਦੋਨਾਂ ਬਾਰੇ ਦੱਸੋ ਲੋਕਾਂ ਨੂੰ ਘੱਟ ਪਤਾ ਇਹ ਧਰਮ ਚੱਕ ਲੇ ਨੂੰ ਵੀ ਸਮਝੀ ਜਾਂਦੇ ਆ ਦਾਰਾ

  • @chranjitsingh2817
    @chranjitsingh281722 күн бұрын

    ਸੰਧੂ ਸਾਹਿਬ ਜੀ ਅਸੀਂ ਦੁਆ ਕਰਦੇ ਹਾਂ ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ ਉਸਤਾਦ ਜੀ ਦਾਰਾ ਸਿੰਘ ਦੁਲਚੀਪੁਰ ਬਾਰੇ ਵੀ ਥੋੜੀ ਜਿਹੀ ਕਹਾਣੀ ਸੁਣਾਓ ਤੁਸੀਂ ਉਹਨਾਂ ਦੀ ਇੰਟਰਵਿਊ ਕਰਦੇ ਰਹੇ ਹੋ

  • @ProfessorSKVirk
    @ProfessorSKVirk6 ай бұрын

    Jhijakda mai bhi reha ,Oh bhi jara Sangdy rahe.Dil hi Dil wich ik doay Di khar Sukh mangdy rahay

  • @gopikahlon4087
    @gopikahlon40878 ай бұрын

    Ok 👌 report

  • @BalwinderSingh-wt7tf
    @BalwinderSingh-wt7tf7 ай бұрын

    ਬਹੁਤ ਹੀ ਵਧੀਆ ਵਿਚਾਰ ਚਰਚਾ 👍❤️

  • @harjinderjaura177
    @harjinderjaura1776 ай бұрын

    ਵਧੀਆ ਲੱਗਿਆ ❤❤

  • @jagnarsingh3005
    @jagnarsingh30052 ай бұрын

    ਝੂਠਾ ਹੇਜ ਨਾ ਵਿਖਾਲ ਸਾਡੇ ਢਾਰਿਆਂ ਦੇ ਨਾਲ ਤੇਰਾ ਅਉਣ ਜਾਣ ਉੱਚਿਆਂ ਦੇ ਨਾਲ। ਜਾਓ ਲੱਭ ਕੇ ਲਿਆਓ ਕਿਤੇ ਰਹਿ ਗਈ ਏ ਨਜ਼ਰ ਜਿਹੜੀ ਉਲਝੀ ਸੋਹਣਿਆਂ ਨਜਾਰਿਆਂ ਦੇ ਨਾਲ। ਅੱਗੇ ਤੁਰਿਆ ਨ ਜਾਏ, ਪਿੱਛੇ ਮੁੜਿਆ ਨਾ ਜਾਏ ਕਿਹੜੇ ਰਾਹਾਂ ਉੱਤੇ ਆ ਗਏ ਤੇਰੇ ਲਾਰਿਆਂ ਦੇ ਨਾਲ। ਸ ਸ ਮੀਸ਼ਾ

  • @jagnarsingh3005

    @jagnarsingh3005

    2 ай бұрын

    ਤੇਰਾ ਆਉਣ ਜਾਣ ਉੱਚਿਆਂ ਚੁਬਾਰਿਆਂ ਦੇ ਨਾਲ

  • @GurjeetSingh-nn9zn
    @GurjeetSingh-nn9zn8 ай бұрын

    ਹਰਜੀਤ ਨਾਗਰਾ ਬਾਈ ਜੀ ਜੇ ਸਿੱਧੂ ਮੱਸੇ ਵਾਲੇ ਨੂੰ ਸਾਭ ਲੈਦੇ ਆਪਾ ਬੰਬੇ ਤਾ ਕੀ ਮੁੱਸੇ ਹੀ ਹੌਲੀਵੁੱਡ ਵਾਲੇ ਆਉਣ ਲਾ ਦੇਣੇ ਸੀ ਝੋਟੇ ਨੇ

  • @surindergilldugri
    @surindergilldugri8 ай бұрын

    ਬਹੁਤ ਵਧੀਆ ਵੀਰ ਨਾਗਰਾ ਜੀ ਪੁਰਾਣੀਆ ਯਾਦਾ ਤਾਜੀਆ ਕਰਾ ਦਿੰਦੇ ਹੋ ਪਰ ਵੀਰ ਜੀ ਸਮਸ਼ੇਰ ਸਿੰਘ ਸੰਧੂ ਵੀਰ ਜੀ ਦੀ ਗੱਲ ਕੱਟਿਆ ਨਾ ਕਰੋ ਵੀਰ ਜੀ ਬੇਨਤੀ ਕਬੂਲ ਕਰਨੀ ਵੀਰੇ❤❤❤❤❤

  • @tarsemsinghrajput6675
    @tarsemsinghrajput66758 ай бұрын

    ਬਹੁਤ ਵਧੀਆ ਸੰਧੂ ਸਾਬ੍ਹ

  • @surindergilldugri
    @surindergilldugri8 ай бұрын

    ਨਾਗਰਾ ਸਾਹਬ ਸਮਸ਼ੇਰ ਸੰਧੂ ਵੀਰ ਜੀ ਤੋ ਨਰਿੰਦਰ ਬੀਬਾ ਜੀ ਦੇ ਗੀਤ ਪੰਜਾਬੀ ਫਿਲਮਾ ਵਿੱਚ ਫਿਲਮਾਏ ਗਏ ਜੋ ਬਹੁਤ ਚਲੇ ਪਰ ਬੀਬਾ ਜੀ ਨੇ ਕਿਸੇ ਫਿਲਮ ਞਿੱਚ ਰੋਲ ਕਿਉ ਨਹੀ ਕੀਤਾ ਜਿਸ ਤਰਾ ਅੱਜ ਦੇ ਗਾਇਕ ਗਾਇਕਾਵਾ ਕਰਦੇ ਹਨ ਵੀਰ ਜੀ

  • @jagdevbawa6577
    @jagdevbawa65778 ай бұрын

    ਨਾਗਰਾ ਸਾਹਿਬ ਜੀ ਸੰਧੂ ਸਾਹਿਬ ਜੀ ਨੂੰ ਆਉਣ ਵਾਲੀ ਗੱਲਬਾਤ ਵਿਚ ਭਵਾਨੀਗੜ੍ਹ ਦੇ ਸਭਿਆਚਾਰਕ ਮੇਲੇ ਵਾਰੇ ਜਰੂਰ ਪੁਛਿਆ ਜਾਵੇ ਜੀ ਜਦੋਂ ਮੇਹਰ ਮਿੱਤਲ ਸਾਹਿਬ ਜੀ ਨੂੰ ਸੰਧੂ ਸਾਹਿਬ ਜੀ ਲੈ ਕੇ ਆਏ ਸਨ ਸਭਿਆਚਾਰਕ ਮੇਲੇ ਤੇ 🙏🙏❤❤

  • @bsbhatti7938
    @bsbhatti79388 ай бұрын

    ਕਾਸ਼ ਅੱਜ ਦੇ ਕਲਾਕਾਰ ਪੁਰਾਣੇ ਕਲਾਕਾਰਾਂ ਤੋਂ ਕੁੱਝ ਸਿੱਖਣ। ਹੁਣ ਤਾਂ ਹੰਕਾਰ ਨਾਲ ਭਰੇ ਹੋਏ ਨੇ

  • @Q-singh526
    @Q-singh5268 ай бұрын

    ਨਾਗਰਾ ਸਾਬ ਗੱਲਬਾਤ ਤਾ ਬਹੁਤ ਵਧੀਆ,ਪੂਰੀ ਉਡੀਕ ਵੀ ਰਹਿੰਦੀ,ਪਰ ਇੱਕ ਗੱਲ ਆ ਤੁਸੀ ਯਾਰ ਗੱਲ ਪੂਰੀ ਨਹੀ ਕਰਨ ਦਿੰਦੇ ਸੰਧੂ ਸਾਬ ਨੂੰ,ਜਿਵੇ ਅੱਜ ਵਾਲੀ ਵੀਡਿਉ ਵਿੱਚ ਕਈ ਗੱਲ ਰਹਿ ਗਈਆ ਇੱਕ ਰਜ਼ਾ ਮੁਰਾਦ ਵਾਲੀ ਰਹਿ ਗਈ ਕੇ ਉਹਨਾ ਦਾ ਕਿਉ ਨਹੀ ਬਣ ਸਕਿਆ.ਉਹ ਦੱਸਦੇ ਦੱਸਦੇ ਵਿੱਚੇ ਤੁਹਾਨੂੰ ਗੱਲ ਕਾਹਲੀ ਆਈ ਸੀ.ਜਾ ਤਾ ਯਾਰ ਨਾ ਬਣਾਉ ਜੇ ਬਣਾਈ ਤਾ ਬਾਤ ਜਿੰਨਾ ਹੁੰਗਾਰਾ ਭਰੋ ਜੇ ਗੱਲ ਕਰਨੀ ਤਾ ਅਗਲੇ ਦੀ ਗੱਲ ਪੂਰੀ ਹੋ ਲੈਣ ਦਿਆ ਕਰੋ ਕਿ੍ਰਪਾ ਕਰਕੇ ਮਿੰਨਤ ਈ ਆ ਵੀਰ.

  • @jpsamra6308

    @jpsamra6308

    8 ай бұрын

    Rajja pea maal naal neaina vangu karda kahal jehi ami vich boli janda!!! Seane veane nu dekho kida thark ah klakara da!!! Ami jaar gall karn hi ni denda sandhu sahib nu!!! Jeada seana ban da hai bevkoof jo vich bolda

  • @GurmeetSingh-mv6zs
    @GurmeetSingh-mv6zs8 ай бұрын

    Salute to sandhu sahib,s contribution

  • @avinashmusafir2936
    @avinashmusafir29368 ай бұрын

    OLD IS GOLD VERY EXPERIENCED PERSONALITY

  • @user-ro6yb5uf5p
    @user-ro6yb5uf5p8 ай бұрын

    ਬਹੁਤ ਬਹੁਤ ਧੰਨਵਾਦ 🙏👉👍

  • @ambersaria1000
    @ambersaria10006 ай бұрын

    ਨਾਗਰਾ ਸਾਬ ਨੂੰ ਕਾਲੇ ਮਾਲ ਨੇ ਕੈਮ ਕੀਤਾ

  • @mohinderpal5263
    @mohinderpal52638 ай бұрын

    Please share some points about Sant Ram Udasi.

  • @preetbrar998
    @preetbrar9988 ай бұрын

    ਬਹੁਤ ਵਧੀਆ ਗੱਲਬਾਤ ਨਾਗਰਾ ਵੀਰ ਜੀ ਧੰਨਵਾਦ ਜੋ ਥੋਡੇ ਕਰ ਕੇ ਇੰਨੇ ਕਮਾਲ ਦੇ ਕਿੱਸੇ ਸੁਣ ਰਹੇ ਆ ਤੇ ਸੰਧੂ ਸਾਹਿਬ ਦੇ ਗੱਲ ਸੁਣਾਉਣ ਦੇ ਅੰਦਾਜ਼ ਕਰ ਕੇ ਮਹਿਸੂਸ ਵੀ ਕਰ ਰਹੇ ਆ 🙏🙏

  • @gurjeetsingh5877
    @gurjeetsingh58778 ай бұрын

    ਵਾਹ ਓਏ ਬਾਈ ਨਾਗਰੇ ਇਸੇ ਤਰ੍ਹਾਂ ਦੇ ਪ੍ਰੋਗਰਾਮ ਲੈ ਕੇ ਆਇਆ ਕਰ,,,

  • @gillsaudagar6750
    @gillsaudagar67508 ай бұрын

    ਬਹੁਤ ਵਧੀਆਂ ਗੱਲਬਾਤ ਜੀ

  • @khairams6884
    @khairams68847 ай бұрын

    ਮਾਣਕ ਨੂੰ ਕਿਹਾ ਕੀਮੇ ਫ਼ੋਨ ਤਾ ਹੁੰਦੇ ਨੀ ਸੀ ਗੱਪ😂

  • @rajhundal7217
    @rajhundal72178 ай бұрын

    ਸੰਧੂ ਸਾਬ ਵਿੰਰਦਰ ਦਾ ਜਿਕਰ ਬੁਹਤ ਘੱਟ ਕੀਤਾ ਜੀ ਕੋਈ ਵਿੰਰਦਰ ਬਾਰੇ ਵੀ ਗੱਲਾ ਕਰੋ ਜੀ

  • @jagmeetsingh9973
    @jagmeetsingh99738 ай бұрын

    Good job ji

  • @karanbaraich2300
    @karanbaraich23008 ай бұрын

    Bahut vadiya

  • @balkarsingh2979
    @balkarsingh29798 ай бұрын

    Good job ❤

  • @subhashpoonia5608
    @subhashpoonia56087 ай бұрын

    Good 👍👌👍

  • @jassadhesi730
    @jassadhesi7308 ай бұрын

    Very good ji. S

  • @riyakang6704
    @riyakang67048 ай бұрын

    Good job

  • @user-dp2eh4pv3d
    @user-dp2eh4pv3d8 ай бұрын

    ਮਾਣਕ ਬਾਰੇ ਕਈ ਇੰਟਰਵਿਊ ਵੇਖੀਆਂ, ਉਸਦੇ ਸੁਭਾਅ ਬਾਰੇ ਸਿਫਤ ਵਾਲੀ ਗੱਲ ਨੀਂ ਸੁਣੀਂ ਕਦੇ

  • @sukhawadali1563
    @sukhawadali15638 ай бұрын

    Keep it up..Nagra saab( from Switzerland)

  • @jaswindershokar8098
    @jaswindershokar80988 ай бұрын

    What an amazing memory of Sandhu Sahib; unique presentation ; very keep it up Nagra Ji!!

  • @20091981m
    @20091981m8 ай бұрын

    Thanx bhaji for upload...we enjoy it

  • @sukhmanjotsingh7427
    @sukhmanjotsingh74278 ай бұрын

    Very nice 👍

  • @atindermalhi969
    @atindermalhi9698 ай бұрын

    ਬਹੁੱਤ ਵਧੀਆ ਬਾਈ ਜੀ।

  • @2johalz
    @2johalz8 ай бұрын

    Good job, Sir ji, the voice is not so clear in all episodes, please fix it. Thanks. 🙏

  • @ksbrar4612
    @ksbrar46128 ай бұрын

    Bhut vadiya Gal baat sandhu saab and Harjeet Nagra bai g

  • @gurjeetsingh5877
    @gurjeetsingh58778 ай бұрын

    ਆਪਣੇ ਜਿਗਰੀ ਨੂੰ ਵੀ ਲੈ ਕੇ ਆਉ

  • @harjinderjaura177
    @harjinderjaura1776 ай бұрын

    ❤❤

  • @gurjeet89
    @gurjeet898 ай бұрын

    Jad v Harjeet bai tainu dekhada Ptta ni kiyu eda lagda jiwe appa dowe bhout time ਇੱਕਠੇ rahe hoeye te te dubara Milan nu Dil karda Howe. Harjeet bai teri video di udeek rehndi aa .....

  • @AmrikSingh-fi1mn
    @AmrikSingh-fi1mn18 күн бұрын

  • @user-gk3dt9ey6w
    @user-gk3dt9ey6w8 ай бұрын

    ਵਰਿੰਦਰ ਦਾ ਜ਼ਿਕਰ ਬਹੁਤ ਘੱਟ ਕਰਦੇ ਸੰਧੂ ਜੀ ਵੀ ਮਾਨ ਮਰਾੜ ਵਾਲਾ ਵੀ

  • @GURDEEPSINGH-pu7xo
    @GURDEEPSINGH-pu7xo8 ай бұрын

    👍🙏🙏

  • @CanadaKD
    @CanadaKD8 ай бұрын

    Old is gold

  • @RajveerSingh-jg3vt
    @RajveerSingh-jg3vt7 ай бұрын

    🎉❤

  • @ProfessorSKVirk
    @ProfessorSKVirk6 ай бұрын

    👍🏻👍🏻👍🏻👍🏻👍🏻👍🏻👍🏻👍🏻👍🏻👍🏻

  • @jarnailsingh9949
    @jarnailsingh99498 ай бұрын

    Twenty second like Jarnail Singh Khaihira Retired C H T V P O Nalh Via Loheeyan Khaas Jalandhar.

  • @KuldeepSingh-jx6ng
    @KuldeepSingh-jx6ng8 ай бұрын

    ਬਾਕਮਾਲ ..............!!

  • @ravibatth8707
    @ravibatth87078 ай бұрын

    Something about Harcharan Grewal please.

  • @groupleader183
    @groupleader1838 ай бұрын

    Shamsher Sandhu ji nall milvado main fan aa samsher Sandhu ji daa

  • @santlashmanmuni6045
    @santlashmanmuni60458 ай бұрын

    ਅਸਲੀਅਤ ਦੇ ਸਾਰੀ ਕਹਾਣੀ ਉਲਟ ਥਰੀਕਿਆਂ ਵਾਲੇ ਸੂਝਵਾਨ ਵੀ ਠੀਕ ਹੈ ਠੀਕ ਹੈ ਕਹੀਂ ਗਏ??

  • @kulwinder9484
    @kulwinder94848 ай бұрын

    Y harjeet nagra g, Babbu Maan nal v tuhadi tape ayi c ,,,us ton baad ki chakar ho geya c

  • @prabhsandhu768
    @prabhsandhu7688 ай бұрын

    nagra veer babbu maan bai nal thodi puri yaari koi kisa hoje pyara ja

  • @ranjodhsingh7174
    @ranjodhsingh71746 ай бұрын

    ਚੰਨ ਗਰਾਇਆਂ ਵਾਲਾ ਇਕ ਇੰਟਰਵਿਊ ਚ ਕਹਿੰਦਾ ਬਲਵੀਰੋ ਭਾਬੀ ਦੀ ਸਟੋਰੀ ਅਸੀਂ ਠੀਕ ਕਰਕੇ ਫ਼ਿਲਮ ਚ ਭਰੀ ਬਹੁਤ ਚੱਲੀ ਫ਼ਿਲਮ ,ਪਰ ਇਹ ਤਾਂ ਫਲਾਪ ਫ਼ਿਲਮ ਸੀ !

  • @sandeeprajvi402

    @sandeeprajvi402

    6 ай бұрын

    ਤੁਸੀਂ ਆਪਣਾ ਖਿਆਲ ਰੱਖਿਆ ਕਰੋ

  • @ranjodhsingh7174

    @ranjodhsingh7174

    6 ай бұрын

    @@sandeeprajvi402ਮੈਂ ਕਦੇ ਕਦੇ ਢਿੱਲ ਮੱਠ ਕਰ ਲੈਨਾ ਪਰ ਹੁਣ ਧਿਆਨ ਰੱਖੂੰ ਜੀ ।

  • @nimmapakhi1835
    @nimmapakhi18358 ай бұрын

    🙏🏼🙏🏼🙏🏼🙏🏼👌👌👌👌👍👍👍👍

  • @mooslmoosl8389
    @mooslmoosl83898 ай бұрын

    ਇਹ ਆ ਖੁੰਢ

  • @satjitjhajj6956
    @satjitjhajj69568 ай бұрын

    ਬਾਈ ਜੀ ਐਨੀ ਓਡੀਕ ਨਾ ਕਰਾਇਆ ਕਰੋ

  • @harvindersingh4601
    @harvindersingh46018 ай бұрын

    manak v naal he hai😂😂😂😂

  • @jpsamra6308
    @jpsamra63088 ай бұрын

    Ah mohrle nu kina thark ah nagni naal rajja pea galla dekho kida karda!!! Neania vangu karda ke gall ah eh!!! Seana veana pushda te dasda kida ah

  • @JagmohanKhangura-uz5qq
    @JagmohanKhangura-uz5qq8 ай бұрын

    Kuldip manak never any singing sandu song , after manak die , he telling everyday new story about Manak Now he making false stories, just he wants again popularity , same like Surjeet Binrakhia time , lol

  • @karamjeetsingh2352
    @karamjeetsingh23528 ай бұрын

    ਨਾਗਰਾ ਸਾਹਿਬ ਬਾਬੂ ਸਿੰਘ ਮਾਨ ਕਹਿੰਦੇ ਹੁੰਦੇ ਹਨ ਕਿ ਮੇਰੀ ਵਿਦਵਤਾ ਪ੍ਰੋਫੈਸਰ ਨਰੂਲਾ ਕੱਢੀ ਸੀ ।ਦੇਖੋ ਫਿਰ ਮਾਨ ਮਰਾੜਾਂ ਵਾਲੇ ਦੀ ਕਲਮ ਦੀ ਕਮਾਲ

  • @singhamli2479
    @singhamli24798 ай бұрын

    Dugri wale babbe dia galan kro kush pushu

  • @happypannu5052
    @happypannu50528 ай бұрын

    😅😅😅

  • @mikasingh4993
    @mikasingh49938 ай бұрын

    Manak no nice only hego

  • @Alrounderrrr
    @Alrounderrrr7 ай бұрын

    Bada kanjar c fer ta Jassoval, apne aap nu jathedar show krda c

  • @gurmeetsingh2654
    @gurmeetsingh26548 ай бұрын

    ਸੁਭਾਅ ਪੱਖੋ ਮਾਣਕ ਬਹੁਤਾ ਵਧੀਆ ਬੰਦਾ ਨਹੀਂ ਸੀ

  • @sarpanchsahab2173
    @sarpanchsahab21738 ай бұрын

    ਸਿਰੇ ਦਾ ਝੂਠਾ ਸ਼ਮਸ਼ੇਰੂ

  • @jaggajatt2524
    @jaggajatt25248 ай бұрын

    Sandhu sab tuhadiyan gallan ton lgda manak sab nal koi ranjish aa purani taa he manak sab bare negtive gallan he dsde ho baki tu jo mrja krla manak sab de naan da rutba he eda vadda hun badnaam nhi ho skda.।। Mai bahut bar notice kita tuci hmesha negtive bolde ho.।।।। Bindrakhia ton elava ik v hit geet nhi hoya

  • @balkarsingh2979
    @balkarsingh29798 ай бұрын

    Good job

Келесі