ਯਤੀਮਖਾਣੇ ਤੋਂ ਲੱਭ ਲੈਣ ਉਹ ਮੁੰਡੇ ਜਿੰਨਾਂ ਨੂੰ ਇਹ ਲਗਦਾ ਕੁੜੀਆਂ ਆਪਣੇ ਸੁਹਰਿਆਂ ਦੇ ਨਾਲ ਨਾ ਰਹਿਣ, ਬੀਬੀ ਨੇ ਕੀਤੇ...

Ойын-сауық

Пікірлер: 333

  • @user-jw3pq9li1v
    @user-jw3pq9li1v27 күн бұрын

    ਮੁੰਡੇ ਵੀ ਕੁੜੀਆਂ ਯਤੀਮਖਾਨੇ ਤੋਂ ਲੱਭ ਲੈਣ ਤੇ ਕੁੜੀਆਂ ਮੁੰਡੇ। ਮੈਨੂੰ ਕੁੜੀ ਜਾਣਦੀ ਆ ਉਸ ਦੇ ਮਾਂ ਬਾਪ ਦੀ ਮੌਤ ਹੋ ਗਈ ਸੀ ਜਦੋਂ ਉਹ ਛੋਟੀ ਉਮਰ ਦੀ ਸੀ।ਉਸ ਦੇ ਮਾਮੇ ਨੇ ਕਨੇਡਾ ਲੈਣ ਆਂਦੀ ਜਦੋਂ ਉਹ ਛੋਟੀ ਉਮਰ ਦੀ ਸੀ।ਜਦੋਂ ਉਹ ਵੱਡੀ ਹੋਈ ਉਸ ਦਾ ਵਿਆਹ ਯਤੀਮਖਾਨੇ ਤੋਂ ਮੁੰਡੇ ਨਾਲ ਕਰ ਦਿੱਤਾ। ਮੁੰਡਾ ਏਨਾ ਸਿਆਣਾ, ਬਹੁਤ ਹੀ ੲਨਿਟੈਲੀਜਿਟ ਤੇ ਇਜ਼ਤ ਵਾਲਾ ਸੀ।ਉਸ ਨੇ ਕਨੇਡਾ ਆ ਕੇ 2 ਡਿਗਰੀਆਂ ਕੀਤੀਆਂ ਇੱਕ ਇੰਜਨੀਅਰ ਤੇ ਦੂਸਰੀ ਡਾਕਟਰੀ ਦੀ।‌ਲੋਕ ਕੁੜੀ ਨੂੰ ਕਹਿੰਦੇ ਸੀ ਇਸ ਮੁੰਡੇ ਨੇ ਤੈਨੂੰ ਕਨੈਡਾ ਆਕੇ ਛੱਡ ਦੇਣਾ। ਹੁਣ ਉਹਨਾਂ ਦੇ ਵਿਆਹ ਨੂੰ 25 ਸਾਲ ਹੋ ਗਏ ਤੇ ਬੱਚੇ ਵੀ ਨੇ ਉਹ ਬਹੁਤ ਪਿਆਰ ਨਾਲ ਰਹਿੰਦੇ ਨੇ।

  • @user-sx4jn5ui7w
    @user-sx4jn5ui7wАй бұрын

    ਅੱਜ ਕੱਲ ਕੁੜੀਆਂ ਨੇ ਮੁੰਡਿਆਂ ਦਾ ਜੀਣਾ ਹਰਾਮ ਕੀੱਤਾ ਪਿਆ ਪਰ ਸਾਰੀਆਂ ਨਹੀਂ

  • @harpreetsinghdhillon5745

    @harpreetsinghdhillon5745

    21 күн бұрын

    Mmmmmm

  • @balwindersaggu982
    @balwindersaggu982Ай бұрын

    ਮੈਡਮ ਜੀ ਮੈਂ ਬਹੁਤ ਹੀ ਧਿਆਨ ਨਾਲ ਆਪ ਜੀ ਦੀ ਗੱਲ ਬਾਤ ਸੁਣੀ ਮੈਨੂੰ ਬਹੁਤ ਹੀ ਵਧੀਆ ਲੱਗੀ ਤੁਹਾਡੀ ਗੱਲ ਬਾਤ।ਇਹ ਗੱਲ ਬਿਲਕੁਲ ਸੱਚ ਹੈ ਕਿ ਕੁੜੀਆਂ ਆਪਣੇ ਮਾਂ ਬਾਪ ਦੀ ਤਾਂ ਬਹੁਤ ਰਿਸਪੈਕਟ ਕਰਦੀਆਂ ਹਨ ਪਰ ਸੱਸ ਸਹੁਰੇ ਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਬਹੁਤ ਮਾੜਾ ਸਮਝਦੀਆਂ ਹਨ ਸੱਸ ਜਿੰਨੀ ਮਰਜ਼ੀ ਚੰਗੀ ਹੋਵੇ ਉਹਨਾਂ ਨੂੰ ਫੁੱਟੀ ਕੌਡੀ ਨਹੀਂ ਭਾਉਂਦੀ ਤੇ ਹਰ ਦਿਨ ਉਸ ਦੀ ਬੇਕਦਰੀ ਕਰਦੀਆਂ ਹਨ ਐਥੇ ਕੂੜਾ ਖਿਲਾਰ ਦਿੱਤਾ ਉੱਥੇ ਔਹ ਕਰ ਦਿੱਤਾ ਸਾਡੇ ਬਾਥਰੂਮ ਵਿੱਚ ਬਾਥਰੂਮ ਨਹੀਂ ਜਾਣਾ ਉੱਥੇ ਗੰਦ ਪੈਂਦਾ ਹੈ ਤੇ ਜਦ ਮਾਂ ਬਾਪ ਦੀ ਗੱਲ ਆਉਂਦੀ ਹੈ ਤਾਂ ਉੱਥੇ ਕੋਈ ਪ੍ਰੌਬਲਮ ਨਹੀਂ ਹੈ ਇਸ ਅੱਜ ਕੱਲ੍ਹ ਦੀਆਂ ਕੈਨੇਡੀਅਨ ਨੂੰਹਾਂ ਦੀ ਗੱਲ ਹੈ ਜਿੰਨਾ ਨੂੰ ਉਹਨਾਂ ਦੇ ਸਹੁਰੇ ਬਿਨਾਂ ਦਾਜ ਦਹੇਜ ਦੇ ਵਿਆਹ ਕੇ ਵਿਦੇਸ਼ ਆਪਣੇ ਖਰਚੇ ਤੇ ਲੈ ਕੇ ਗੲਏ।ਹੁੰਦੇ ਹਨ ਮੁੰਡਿਆਂ ਦੇ ਮਾਪੇ ਉੱਧਰ ਰੁਲਦੇ ਹਨ ਤੇ ਕੁੜੀਆਂ ਦੇ ਮਾਪੇ ਐਸ਼ ਕਰਦੇ ਹਨ ਬੜਾ ਦੁੱਖ ਹੁੰਦਾ ਹੈ ਇਹ ਵੇਖ ਕੇ ਕਿ ਜਿਹੜੇ ਮਾਪਿਆਂ ਨੇ ਜੀ ਜਾਨ ਲਗਾ ਦਿੱਤੀ ਆਪਣੇ ਪੁੱਤਰਾਂ ਨੂੰ ਪਾਲਣ ਪੋਸਣ ਤੇ ਪੈਰਾਂ ਤੇ ਖੜੇ ਕਰਨ ਲਈ ਅੱਜ ਉਹਨਾਂ ਮਾਪਿਆਂ ਦੀ ਹੀ ਬਹੁਤ ਹੀ ਬੇਕਦਰੀ ਹੋ ਰਹੀ ਹੈ ਮੁੰਡਿਆਂ ਤੇ ਜ਼ੋਰ ਪਾਇਆ ਜਾ ਰਿਹਾ ਹੈ ਕਿ ਜਲਦੀ ਤੋਂ ਜਲਦੀ ਮੁੰਡੇ ਆਪਣੇ ਮਾਂ ਬਾਪ ਨੂੰ ਘਰੋਂ ਬਾਹਰ ਕਰਨ ਭਾਵ ਇੰਡੀਆ ਭੇਜਣ ਤੇ ਅਸੀਂ ਆਪਣੇ ਮਾਂ ਬਾਪ ਨਾਲ ਖ਼ੁਸ਼ੀ ਖ਼ੁਸ਼ੀ ਕੈਨੇਡਾ ਰਹਿ ਸਕੀਏ। ਬਾਕੀ ਤੁਹਾਡੀ ਗੱਲ ਬਾਤ ਮੈਨੂੰ ਬਹੁਤ ਹੀ ਵਧੀਆ ਲੱਗੀ ਮੈਨੂੰ ਆਸ ਹੈ ਕਿ ਜੋ ਸਿਆਣੀਆਂ ਕੁੜੀਆਂ ਹੋਣ ਗੀਆ ਤੇ ਜੋ ਸਿਆਣੇ ਮਾਪੇ ਹੋਣ ਗੇ ਉਹ ਇਸ ਗੱਲ ਬਾਤ ਤੋਂ ਬਹੁਤ ਕੁਝ ਸਿੱਖਣ ਗੇ ਤੇ ਆਪਣੀਆਂ ਧੀਆਂ ਨੂੰ ਚੰਗੀ ਸਿਖਿਆ ਦੇਣਗੇ ਤੇ ਉਹਨਾਂ ਦੀਆਂ ਧੀਆਂ ਵੀ ਆਪਣੇ ਘਰ ਸੁੱਖੀ ਵੱਸਣ ਗੀਆਂ।।ਤੁਹਾਡਾ ਬਹੁਤ ਬਹੁਤ ਬਹੁਤ ਧੰਨਵਾਦ ਜੀ।।ਸਤਿ ਸ੍ਰੀ ਆਕਾਲ ਜੀ ਅੱਗੇ ਤੋਂ ਵੀ ਵਧੀਆ ਸੁਝਾਅ ਦਿੰਦੇ ਰਿਹਾ ਕਰੋ ਜੀ

  • @ajitkaur9054

    @ajitkaur9054

    28 күн бұрын

    Absolutely right ji same mare nal hoi ha after

  • @narinderpalsinghnarinderpa7057

    @narinderpalsinghnarinderpa7057

    27 күн бұрын

    100% ryt

  • @manindersinghcheema2768

    @manindersinghcheema2768

    26 күн бұрын

    all right

  • @parmjitkaur890

    @parmjitkaur890

    23 күн бұрын

    Bilkul ji mere naal vi ehi gal a. Apne maa baap da payar kardyna ne sas sahure nu koy ni pusda 😢😢😢😢😢

  • @diljitdhattal2310

    @diljitdhattal2310

    19 күн бұрын

    Munde ta baut ne kronde eda dia kudiya nal jatim nal viah....bas ek.kudia nhi krondia 😂 Tuc apne dhi li apni jina same ja fir apne neve ghr dhi nhi dao ge...bas apne to uche ghr daoge...lalach ta thode mn v aa

  • @sukhwinderasi473
    @sukhwinderasi47328 күн бұрын

    ਸੱਚ ਮੁੱਚ ਜੇ ਸਭ ਮਾਂਵਾ ਦੀ ਸੋਚ ਤੁਹਾਡੇ ਵਰਗੀ ਹੋ ਜਾਵੇ ਘਰ ਸਵਰਗ ਬਣ ਜਾਣ |

  • @satwantsingh3067
    @satwantsingh306728 күн бұрын

    ਧਨਬਾਦ ਭੈਣਜੀ ਇਸ ਗੂੰਗੇ ਬਹਿਰੇ ਸਮਾਜ ਨੂੰ ਜਗਾਉਣ ਲਈ ਜੀ

  • @karamjitkaur2785
    @karamjitkaur278529 күн бұрын

    ਸਤਿ ਸ੍ਰੀ ਅਕਾਲ ਬੀਬਾ ਜੀ. ਇਹ ਵੀਡੀਓ ਵਿੱਚ ਸਾਂਝੀ ਕੀਤੀ ਵਾਰਤਾਲਾਪ ਬਹੁਤ ਸੋਹਣੀ ਲੱਗੀ, ਬਹੁਤ ਗੱਲਾਂ ਉੱਤੇ ਤੁਸੀਂ ਚਾਨਣਾ ਪਾਇਆ, ਸਾਡੇ ਭਾਰਤ ਦੇਸ਼ ਦੇ ਪਰਿਵਾਰਾਂ ਦਾ ਰਹਿਣ ਸਹਿਣ, ਬਾਹਰ ਦੇ ਦੇਸ਼ਾ ਤੋਂ ਬਿੱਲ ਕੁੱਲ ਅਲੱਗ ਹੈ. ਪਰ ਇਸ ਸਮੇਂ ਸਾਡੀਆਂ ਬੱਚੀਆਂ ਅਤੇ ਉਸ ਦੇ ਮਾਤਾ-ਪਿਤਾ ਇਸ ਦੇਸ਼ ਦੇ ਅਲੱਗ ਅਲੱਗ ਪ੍ਰਾਂਤਾਂ ਵਿੱਚ ਰਹਿ ਰਹੇ ਹਨ, ਪਰ ਸੋਚ ਪੱਖੋਂ ਬਾਹਰ ਦੇ ਦੇਸ਼ਾ ਵਾਲੀ ਸ਼ੈਲੀ ਨੂੰ ਪ੍ਰਗਟਾ ਰਹੇ ਹਨ, ਉੱਥੇ ਦਾ ਕਾਨੂੰਨ ਅਲੱਗ ਹੈ ਉਨ੍ਹਾਂ ਲੋਕਾਂ ਦੀ ਸੋਚ ਅਲੱਗ ਹੈ, ਪਰ ਮੈਂ ਆਪਣੇ ਪੰਜਾਬ ਦੀ ਹੀ ਗੱਲ ਕਰਦੀ ਹਾਂ, ਕਿਉਂਕਿ ਹਰ ਪ੍ਰਾਂਤ ਦੇ ਅਲੱਗ ਅਲੱਗ ਰਿਵਾਜ ਹਨ, ਤੁਹਾਡੇ ਕਹੇ ਅਨੁਸਾਰ ਦਿਤੀਆਂ ਵਸਤਾਂ ਦਹੇਜ ਦਾ ਨਾਮ ਕਹਾਉਂਦੀਆ ਹਨ, ਤੁਸੀਂ ਠੀਕ ਕਿਹਾ ਕਿ ਪਹਿਲੇ ਸਮੇਂ ਵਿਚ ਧੀ ਨੂੰ ਜਰੂਰਤ ਦੀਆਂ ਚੀਜਾਂ ਦਿਤੀਆਂ ਜਾਂਦੀਆਂ ਸਨ ਸਭ ਨੂੰ ਪਤਾ ਹੁੰਦਾ ਸੀ, ਪਰ ਹੁਣ ਉਹ ਸਮਾਂ ਆ ਗਿਆ ਹੈ ਜੋ ਕੇਵਲ 70% ਘਰਾਂ ਨੂੰ ਬਰਬਾਦੀ ਵੱਲ ਲੈ ਕੇ ਜਾ ਰਿਹਾ ਹੈ, ਤੇ ਮੁੰਡੇ ਵਾਲੇ ਪ੍ਰੇਸ਼ਾਨ ਹੋ ਕੇ ਸੁਸਾਇਡ ਕਰ ਰਹੇ ਹਨ, ਕੁਝ ਫੇਸਬੁੱਕ ਨੇ ਲੋਕਾਂ ਨੂੰ ਬਰਬਾਦ ਕਰਨਾ ਸ਼ੁਰੂ ਕੀਤਾ ਹੋਇਆ ਹੈ, ਲੜਕੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਾਲੇ ਜਾਣ ਬੁੱਝ ਕੇ ਮੁੰਡੇ ਵਾਲਿਆਂ ਨੂੰ ਬਰਬਾਦ ਕਰਨ ਲਈ ਝੂਠੇ ਕੇਸ ਦਰਜ ਕਰਵਾ ਕੇ ਵੀਡੀਓ ਬਣਾ ਕੇ ਫੇਸਬੁੱਕ ਉਤੇ ਪਾ ਦੇਂਦੇ ਹਨ ਤੇ ਲੋਕ ਬਿਨਾਂ ਕੁਝ ਸੋਚੇ ਸਮਝੇ ਬਿਨਾਂ ਉਸ ਪਰਿਵਾਰਾਂ ਨੂੰ ਜਾਣੇ ਬਿਨਾਂ ਕੁੜੀ ਦੇ ਪੱਖ ਵਿੱਚ ਖੜ੍ਹੇ ਹੋ ਕੇ ਮੁੰਡੇ ਵਾਲਿਆਂ ਨੂੰ ਫੇਸਬੁੱਕ ਰਾਂਹੀ ਐਨਾ ਬਦਨਾਮ ਕਰ ਦੇਂਦੇ ਹਨ, ਕਿ ਸ਼ਰੀਫ ਪਰਿਵਾਰ ਇਹੋ ਜਿਹੀ ਜਿਲੱਤ ਦੀ ਜਿੰਦਗੀ ਨਾਲੋਂ ਮਰਨਾ ਜਿਆਦਾ ਪਸੰਦ ਕਰਦੇ ਹਨ, ਉਨ੍ਹਾਂ ਦੇ ਮਰਨ ਤੋਂ ਬਾਅਦ ਵੀ ਕੁੜੀ ਵਾਲਿਆਂ ਉੱਤੇ ਕੇਸ ਨਹੀਂ ਚਲਦੇ,. ਕਾਨੂੰਨ ਮੁੰਡੇ, ਅਤੇ ਕੁੜੀ ਵਾਲਿਆਂ ਲਈ ਇਕੋ ਜਿਹਾ ਹੋਣਾ ਚਾਹੀਦਾ ਹੈ ਜੇ ਕੁੜੀ ਨਾਲ ਬੇਇਨਸਾਫੀ ਹੋਈ ਹੈ ਤਾਂ ਮੁੰਡੇ ਵਾਲਿਆਂ ਨੂੰ ਸਜ਼ਾ ਮਿਲੇ ਜੇ ਕੁੜੀ ਵਾਲਿਆਂ ਨੇ ਜਾਣਬੁੱਝ ਕੇ ਮੁੰਡੇ ਵਾਲਿਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਹੋਇਆ ਹੈ ਤਾਂ ਕੁੜੀ ਦੇ ਪਰਿਵਾਰਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਹੁਣ ਸਮਾਜ ਵਿਚ ਨਵਾਂ ਹੀ ਚਲਣ ਚੱਲ ਗਿਆ ਹੈ ਕਿ ਘਰਾਂ ਤੋਂ ਦੂਰ ਪੜਣ ਅਤੇ ਨੌਕਰੀਆਂ ਦੇ ਬਹਾਨੇ ਮੁੰਡੇ ਕੁੜੀਆਂ ਸ਼ਹਿਰਾਂ ਵਿੱਚ ਆ ਕੇ ਮਕਾਨ ਕਿਰਾਏ ਤੇ ਲੈ ਕੇ ਰਿਲੇਸ਼ਨਸ਼ਿਪ ਵਿੱਚ ਰਹਿਣ ਲੱਗ ਗਏ ਹਨ, ਅਕਸਰ ਵੇਖ ਰਹੇ ਹਾਂ ਸਮਾਜ ਵਿੱਚ ਕਿ ਕੁੜੀਆਂ ਕਈ-ਕਈ ਮੁੰਡਿਆਂ ਨਾਲ ਇਕੱਠੇ ਰਿਲੇਸ਼ਨਸ਼ਿਪ ਬਣਾਈ ਫਿਰ ਰਹੀਆਂ ਹਨ ਜਿਸ ਦਾ ਬਹੁਤ ਵੱਡਾ ਖਾਮਿਆਜ਼ਾ ਸਮਾਜ ਨੂੰ ਭੁਗਤਣਾ ਪੈ ਰਿਹਾ ਹੈ ਤੇ ਆਉਣ ਵਾਲੇ ਸਮੇਂ ਵਿਚ ਭੁਗਤਣਾ ਪਵੇਗਾ, ਇਨ੍ਹਾਂ ਕੁੜੀਆਂ ਦੇ ਇਸ ਸਟੈਪ ਨਾਲ ਮੁੰਡੇ ਆਪਸ ਵਿੱਚ ਲ਼ੜ ਕੇ ਇਕ ਦੂਜੇ ਨੂੰ ਕਤਲ ਵੀ ਕਰ ਰਹੇ ਹਨ, ਪਰ ਕੁੜੀ ਉੱਤੇ ਕੋਈ ਕੇਸ ਨਹੀਂ ਚਲਦਾ,, ਮੁੰਡੇ ਤਾਂ ਮਾੜੇ ਕੰਮਾਂ ਲਈ ਪਹਿਲਾਂ ਹੀ ਮਸ਼ਹੂਰ ਹਨ, ਪਰ ਕੁੜੀਆਂ ਨੇ ਮੁੰਡਿਆਂ ਦੀ ਮਾੜੀ ਵਿਰਤੀ ਨੂੰ ਹੋਰ ਵਧਾਵਾ ਦਿੱਤਾ ਹੈ, ਇਸ ਸਮੇਂ ਘਰਾਂ ਨੂੰ ਮਾਪਿਆਂ ਨੂੰ ਬਰਬਾਦੀ ਵੱਲ ਧੱਕਣ ਵਿਚ ਮੁੰਡੇ ਕੁੜੀਆਂ ਦਾ ਅਨੁਪਾਤ % ਬਰਾਬਰ ਚੱਲ ਰਿਹਾ ਹੈ, ਲਿਖਣ ਨੂੰ ਤਾਂ ਬਹੁਤ ਕੁਝ ਕਰ ਰਿਹਾ ਹੈ ਪਰ ਕਮੈਂਟ ਵਿਚ ਸਭ ਕੁਝ ਲਿੱਖ ਦੇਣਾ ਅੋਖਾ ਹੈ, ਭਾਰਤ ਦਾ ਕਾਨੂੰਨ ਜਦੋਂ ਕੁੜੀਆਂ ਅਤੇ ਅੌਰਤਾ ਦੇ ਹੱਕਾਂ ਲਈ ਲਿਖਿਆ ਗਿਆ ਸੀ ਉਸ ਸਮੇਂ ਭਾਰਤ ਦੀਆਂ ਕੁੜੀਆਂ ਅਤੇ ਔਰਤਾਂ ਮਾਸੂਮ ਅਤੇ ਮਜਲੂਮ ਸਨ ਉਨ੍ਹਾਂ ਨੂੰ ਸਹਾਇਤਾ ਲਈ ਕਾਨੂੰਨ ਉ ਉਨ੍ਹਾਂ ਦੀ ਫੇਵਰ ਵਿੱਚ ਲਿਖਿਆ ਗਿਆ ਸੀ ਪਰ ਇਸ ਮੌਜੂਦ ਸਮੇਂ ਦੀ ਮੰਗ ਹੈ ਕਿ ਕਾਨੂੰਨ ਵਿਵਸਥਾ ਵਿਚ ਸੁਧਾਰ ਹੋਣਾ ਚਾਹੀਦਾ ਹੈ ਮੁੰਡੇ ਕੁੜੀਆਂ ਨੂੰ ਗਲਤੀ ਕਰਨ ਉੱਤੇ ਬਰਾਬਰ ਦੀ ਸਜ਼ਾ, (ਕਾਰਵਾਈ) ਹੋਣੀ ਚਾਹੀਦੀ ਹੈ,

  • @sukhwinderasi473
    @sukhwinderasi47328 күн бұрын

    ਤੁਹਾਡੀਆਂ ਗੱਲਾਂ ਵਿੱਚ 200 % ਸੱਚਾਈ ਹੈ।

  • @j.k.sandhusandhu6481
    @j.k.sandhusandhu648127 күн бұрын

    Right madam ji ਸਾਰੇ ਹੱਕ ਬਰਾਬਰ ਹੋਣੇ ਚਾਹੀਦੇ, ਕੁੜੀਆਂ ਬਹੁਤ ਨਜਾਇਜ ਕਰ ਰਹੀਆਂ ਨੇ, ਆਪਣੇ ਮਾ ਬਾਪ ਨੂੰ ਤਾ ਪੂਰੀ respect ਦੇਦੀਆਂ ਨੇ, ਪਰ ਸੱਸ ਸਹੁਰੇ ਨੂੰ ਮਜਾਕ ਬਣਾ ਕਿ ਰੱਖ ਦਿੱਤਾ। ਸੁੱਖ ਤਾਂ ਸਾਰੇ ਸਹੁਰੇ ਘਰ ਤੌ ਮਾਣਦੀਆਂ ਨੇ ਪਰ ਨਾਮ ਆਪਣੇ ਮਾ ਬਾਪ ਦਾ ਕਰਦੀਆਂ। ❤

  • @amritkaur3953

    @amritkaur3953

    23 күн бұрын

    ਸਾਡੇ ਨਾਲ ਵੀ ਇਹੀ ਕੁਝ ਹੋ ਰਿਹਾ ਕੁਝ ਕੁੜੀਆਂ ਬਹੁਤ ਬਦਤਮੀਜ਼ ਹੋ ਰਹੀਆਂ ਹਨ

  • @rajurj6829

    @rajurj6829

    22 күн бұрын

    🙏🙏🙏🙏🙏🙏👍👍👍👍👍👍👌👌👌👌🤟🤟🤟

  • @user-wc2iu3lg7g

    @user-wc2iu3lg7g

    22 күн бұрын

    Exactly

  • @DavinderSingh-gr5yg

    @DavinderSingh-gr5yg

    19 күн бұрын

    Excellent mam very good kudiyan da bahut bura hal hai ji Sadi babuji byaah to baat Apne man baap nal beat no be lay gai g

  • @sharanjitkaur5210
    @sharanjitkaur521029 күн бұрын

    ਬਹੁਤ ਹੀ ਵਧੀਆ ਗੱਲ ਬਾਤ ਕੀਤੀ ਹੈ ਭੈਣ ਜੀ, ਬਿਲਕੁਲ ਸਚਾਈ ਹੈ ਤੁਹਾਡੀ ਗੱਲ ਵਿੱਚ, ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਿਸ਼ ਕਰਨ।

  • @BinduMavi-rq8zh
    @BinduMavi-rq8zhАй бұрын

    ਲੋਗ ਨਕਲੀ ਅਮੀਰ ਬਣ ਰਹੇ ਹਨ ਪ੍ਰਾਈਵੇਟ ਬੈਕਾ ਦੀ ਗਿਣਤੀ ਦੇਖ ਲੋ ਘਰ ਲੋਨ , ਕਾਰ ਲੋਨ, ਸਟੱਡੀ ਲੋਨ, ਫਰਨੀਚਰ ਲੋਨ, ਬੀਮੇ ਦੀਆ ਕਿਸਤਾ, ਕਰਜ ਤੋਂ ਬੱਚੋਂ, ਸਾਧਾਰਨ ਜ਼ਿੰਦਗੀ ਜੀਓ, ਬਾਜ਼ਾਰਵਾਦ ਸੋਪਿਗਾ, ਟਰੈਵਲ ਖਰਚੇ ਵਿਚ ਲੋਗ ਨੰਗ ਹੋ ਰਹੇ ਹਨ

  • @baljindershah9373

    @baljindershah9373

    24 күн бұрын

    ਵਿਖਾਵਾ,ਡਰਾਮੇਬਾਜ਼ੀ ਇਹ ਸਭ ਫੁਕਰਿਆਂ ਦੀ ਦੁਨੀਆਂ ਵਿੱਚ ਚਿਰਾਂ ਤੋਂ ਚੱਲਦਾ ਆ ਰਿਹਾ, ਔਰਤ ਵਧਿਆ ਹੈ ਘੱਟਿਆ ਨਹੀ ।

  • @Gurjeetbhangu3191
    @Gurjeetbhangu3191Ай бұрын

    ਤੁਸੀ ਬਹੁਤ ਵਧੀਆ ਗੱਲ ਕੀਤੀ ਜੀ , ਜੇ ਰਿਸਤੇ ਨਾਤੇ ਹੀ ਬਗਾਨੇ ਕਰ ਲਏ ਤਾ ਸਮਾਜ ਖਤਮ ਹੋ ਕੇ ਜੰਗਲੀ ਰਾਜ ਬਣ ਜਾਉਗਾ

  • @KulwinderSingh-gn4uv
    @KulwinderSingh-gn4uvАй бұрын

    ਜੀ ਬਹੁਤ ਵਧੀਆ ਵਿਚਾਰ ਮਾਤਾ ਜੀ..... ਅੱਜ ਕੱਲ੍ਹ ਹਰ ਕੋਈ ਉੱਠ ਕੇ ਕਹਿ ਦਿੰਦਾ ਮਰਦ ਮਾੜਾ, ਮਰਦ ਜੇ ਮਰਦ ਵੋ.... ਪੁੱਛਣ ਵਾਲ਼ਾ ਹੋਵੇ ਜੇ ਮਰਦ ਏਨਾਂ ਹੀ ਮਾੜਾ ਤਾਂ ਆਪਣੇ ਘਰ ਤੋਂ ਸ਼ੁਰੂ ਕਰਨ,, ਆਵਦੇ ਮੁੰਡਿਆਂ ਨੂੰ ਕਿਤੇ ਹੋਰ ਛੱਡ ਆਉਣ,, ਘਰਵਾਲ਼ਿਆਂ ਨੂੰ ਤਲਾਕ ਦੇ ਦੇਣ,,, ਕਿ ਆਪਣੇ ਘਰ ਦੇ ਮਰਦ ਚੰਗੇ ਨੇ ਬਾਕੀ ਸਾਰੇ ਮਾੜੇ ਨੇ???

  • @gurnamsingh8058
    @gurnamsingh8058Ай бұрын

    ਬਹੁਤ ਵਧੀਆ ਢੰਗ ਨਾਲ ਪਿਛਲੇ ਰਸਮ ਰਿਵਾਜ ਵਾਰੇ ਚਾਨਣਾ ਪਾਇਆ ਅਤੇ ਉਸ ਸਮੇਂ ਅਨੁਸਾਰ ਉਸ ਸਮੇਂ ਦੀਆਂ ਲੋੜਾਂ ਅਨੁਸਾਰ ਦੇਣ ਲੈਣ ਵਾਰੇ ਬਿਲਕੁਲ ਇੰਨ ਬਿਨ ਠੀਕ ਦੱਸਿਆ। ਧੰਨਵਾਦ ਸਹਿਤ ਭੈਣ ਜੀ ਸਤਿ ਸ੍ਰੀ ਅਕਾਲ ਵਲੋਂ 78 .

  • @avinashsandhu6979
    @avinashsandhu6979Ай бұрын

    ਅੱਜ ਦੇ ਹਾਲਾਤਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕਰਨ ਲਈ ਧੰਨਵਾਦ ਜੀ

  • @baljinderkaur3083
    @baljinderkaur3083Ай бұрын

    ਤੁਸੀਂ ਬਿਲਕੁਲ ਠੀਕ ਕਿਹਾ।ਜੋ ਦਾਜ ਵਿੱਚ ਕੁਝ ਵੀ ਨਹੀਂ ਲੈਂਦੇ ਫਿਰ ਵੀ ਮੁੰਡੇ ਦੇ ਮਾਂ ਬਾਪ ਦੀ ਇੱਜ਼ਤ ਕਿਉਂ ਨਹੀਂ ਹੁੰਦੀ। ਹੁਣ ਦੀਆਂ ਕੁੜੀਆਂ ਨੇ ਪੈਸਾ ਹੀ ਮੁੱਖ ਰੱਖਿਆ ਹੈ ਸਾਰੀਆਂ ਕੁੜੀਆਂ ਨਹੀਂ।ਮੈ ਵੀ ਤਾਂ ਕੁੜੀ ਹਾਂ।

  • @prabhjotsingh1015

    @prabhjotsingh1015

    Ай бұрын

    Girls bhut viger chukea..m v kudi ee aa....bt Judea mst chukea kudiea ldlea rkh shdea

  • @user-bu3uc6zr5m

    @user-bu3uc6zr5m

    Ай бұрын

    Right g sanu ida di nooh mili aa asi kuj v dajj nhi lyea aap hi viah ton vaad study krayi bahre bhejyea fr v sass souhre glt te kudi lyi apne maa baap sehi Hun te kudi walyea ne business ho chlla lyea kudi jmo te Paisa kmao

  • @AmanDeep-bh5jp

    @AmanDeep-bh5jp

    Ай бұрын

    Sada ta kharacha vi bhut krya.hafta pihla vivh tu pihla rang dekhon lgg pye.job vi kri da.kdr fir vi ni sass te jaithni pan ni lggn dondiya

  • @AmanDeep-bh5jp

    @AmanDeep-bh5jp

    Ай бұрын

    Odro nannan vi tang krdi.husbnd di full spot ehna nu

  • @sukhwinderasi473
    @sukhwinderasi47328 күн бұрын

    ਸਾਡੇ mom ਵੀ ਐਦਾਂ ਹੀ ਸੀ, ਕਦੇ ਵੀ ਸਹੁਰੇ ਘਰੋ ਲੜ੍ਹ ਕੇ ਨਹੀ ਆਉਣਾ ਜੇ ਆਉਣਾ ਆਪਣੇ husband ਦੇ ਨਾਲ ਆਉ। ਜਰੂਰਤ ਹੈ ਮਦਦ ਕਰਾਂਗੇ ਕੀਤੀ ਵੀ ਹੈ, ਪਰ ਲੜ੍ਹ ਕੇ ਨਹੀ ਆਉਣਾ I

  • @paramjitbadhan5736
    @paramjitbadhan5736Ай бұрын

    ਮੈਂ ਤੁਹਾਡੀ ਹਰ ਗੱਲ ਨਾਲ ਸਹਿਮਤ ਹਾਂ

  • @user-vp2el8ij6j
    @user-vp2el8ij6jАй бұрын

    ਹੁਣ ਕੁੜੀਆ ਦਾਜ ਮੰਗਦੀਆਂ ਨੇ ਮੁਡਾੰ ਵਧੀਆ ਪੜਿਆ ਹੋਵੇ ਚੰਗਾ ਘਰਬਾਰ ਚੰਗਾ ਪੈਸਾ ਕਮਾਉਣ ਵਾਲਾ ਹੋਵੇ ਚੰਗਾ ਬੈਂਕ ਬੈਲਨਸ ਹੋਵੇ ਦਸੌ ਇਹ ਕੁੜੀਆ ਮੁੰਡਿਆ ਤੋ ਦਾਜ ਨਹੀ ਮੰਗਦੀਆਂ ਘਰ ਵਸਾਉਣ ਜਾ ਵਿਆਹ ਕਰਵਾਉਣ ਦੇ ਨਾਂ ਤੇ ਧੰਨਵਾਦ ਜੀ

  • @oemex388
    @oemex388Ай бұрын

    First time someone spoke for boys great woman ❤

  • @sukhramrajpal8379
    @sukhramrajpal837928 күн бұрын

    ਸਮਾਜ ਦਾ ਬੇੜਾ ਗ਼ਰਕ ਹੋ ਗਿਆ। ਮਾਂਵਾਂ ਨੇ ਧੀਆਂ ਉਜਾੜ ਕੇ ਰੱਖ ਦਿੱਤੀਆਂ। ਘਰ ਬਰਬਾਦ ਹੋ ਰਹੇ ਹਨ।

  • @gurmelsingh9134
    @gurmelsingh913427 күн бұрын

    ਮੈਡਮ ਨੇ ਜੋ ਵੀ ਕਿਹਾ ਉਹ ਅੱਜ ਕਲੵ ਦੇ ਹਾਲਾਤਾਂ ਬਾਰੇ ਬਿਲਕੁਲ ਸੱਚ ਹੈ।

  • @sukhminderkaur6719
    @sukhminderkaur671920 күн бұрын

    ਗੱਲਾਂ ਬਹੁਤ ਹੀ ਸ਼ਲਾਘਾਯੋਗ ਹਨ Thanks mam ji

  • @AvtarSingh-zc8ti
    @AvtarSingh-zc8ti25 күн бұрын

    ਮੇਰੇ ਨਾਲ ਵੀ ਗਰੀਬ ਘਰ ਕੁੜੀ ਨਾਲ ਵਿਆਹ ਕੀਤਾ ਸੀ ਇੱਕ ਰੁਪਏ ਦੀ ਵੀ ਕੋਈ ਚੀਜ਼ ਨਹੀਂ ਲਈ ਸੀ ਉਹਨਾਂ ਨਾਲ ਅਸੀਂ ਪਹਿਲਾਂ ਹੀ ਗੱਲ ਕੀਤੀ ਸੀ , ਮੇਰੇ ਮਾ ਬਾਪ ਨੇ ਕੀ ਸਾਨੂੰ ਧੀ ਚਾਹੀਦੀ ਹੈ ਜੋ ਸਾਰੇ ਪਰਿਵਾਰ ਨੂੰ ਇੱਕ ਬਣਾ ਕੇ ਰੱਖੇ ਤੇ ਘਰ ਦਾ ਕੰਮ ਕਾਜ ਸੰਭਾਲੇ, ਕਿਉਂਕਿ ਮੇਰੀ ਮਾਤਾ ਜੀ ਉਦੋਂ ਬਿਮਾਰ ਰਹਿੰਦੇ ਸੀ ਤੇ ਡੈਡੀ ਜੀ ਐਕਸੀਡੈਂਟ ਹੋ ਗਿਆ ਸੀ ਨਾਲ ਛੋਟੇ ਭਰਾ ਦਾ ਮੁਸੀਬਤਾਂ ਵਿੱਚ ਤਾ ਪਹਿਲਾਂ ਹੀ ਘਿਰੇ ਹੋਏ ਸੀ ਉਸ ਦੇ ਆਉਣ ਨਾਲ ਹੋ ਫਸ ਗਏ 20 ਕਾ ਦਿਨਾਂ ਵਾਦ ਡਰਾਮੇ ਕਰਨ ਲੱਗ ਗਈ ਕੰਮ ਦੇ ਟਾਈਮ ਕਦੇ ਕਹਿਣਾ ਕੀ ਮੇਰੇ ਪੇਟ ਦਰਦ ਹੁੰਦਾ ਹੈ ਰੋਜ਼ ਨਵਾਂ ਡਰਾਮਾ ਜੱਦ ਮਾ ਨੂੰ ਦੱਸਿਆ ਵੀ ਪਰ ਉਸ ਦੀ ਮਾ ਨੇ ਉਸਨੂੰ ਸਮਜੋਣ ਦੀ ਬਜਾਏ ਉਸਨੂੰ ਨਵੇਂ ਢੰਗ ਤਰੀਕੇ ਦੱਸ ਜਾਣੇ, ਸਾਡੇ ਘਰ ਵਿੱਚ ਕੰਮ ਸਿਰਫ਼ ਰੋਟੀ ਪਕਾਉਣੀ ਜਾ ਕੱਪੜੇ ਧੋਣੇ ਉਹ ਵੀ ਨਹੀਂ ਕਰ ਪਾਈ, ਤੇ ਆਪਣੇ ਘਰ ਵਿੱਚ ਮੱਝਾਂ ਗਾਵਾਂ ਦਾ ਤੇ ਹੋਰ ਸਾਰਾ ਕੰਮ ਕਰਦੀ ਸੀ, ਫੇਰ ਤਿਨ ਮਹੀਨੇ ਵਾਦ ਛੱਡ ਦਿੱਤੀ, ਅੱਜ ਤੱਕ ਉਸ ਨੇ ਵੀਹ ਸਾਲਾਂ ਵਿੱਚ ਚਾਰ ਵਾਰ ਵਿਆਹ ਕਰਵਾ ਲਏ ਆਪਾ ਮੁੜ ਕੇ ਵਿਆਹ ਨਹੀਂ ਕਰਵਾਇਆ, ਆਪਣੇ ਛੋਟੇ ਭਰਾਵਾਂ ਦੇ ਵਿਆਹ ਕੀਤੇ ਤੇ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਸੱਭ ਰਾਜੀ ਖੁਸ਼ੀ ਹਾ , ਪਰ ਮੇਰੇ ਦਿਲ ਵਿੱਚ ਵਿਆਹ ਨਾਮ ਤੋਂ ਨਫਰਤ ਕਰਵਾਗੀ

  • @paramjitkaur7251
    @paramjitkaur7251Ай бұрын

    ਮੈਡਮ ਮੇਰੇ ਵ ਦੋ ਬੇਟੀਆ ਹਨ ਇਕਦੀ ਮੈਰਿਜ ਕੀਤੀ ਹੈ, ਦੋਨੋ ਬੇਟੀਆਂ ਤੇ ਬੇਟੇ ਦੀ ਵਧੀਆ pervrishਕੀਤੀ ਹੈ ,ਤੂਸੀ ਬੇਟੀਆ ਨੂੰ ਲਾਇਫ਼ ਟਾਈਮ ਕੁੱਝ ਨਾ ਕੁੱਝ ਗਿਫਟ ਦਿੰਦੇ ਰਹਿਣ ਨੂੰ ਕਿਹਾ ਹੈ, ਮੈਮ ਇਹ ਸਭ ਓਨੀ ਦੇਰ ਸੰਭਵ ਹੈ ਜਿੰਨੀ ਦੇਰ ਪੇਰੈਂਟਸ ਬੈਠੇ ਹਨ ਅੱਜ ਕੱਲ ਆਪਾਂਬੇਟੀਆਂ ਨੂੰ ਵੀ ਪੜ੍ਹਾਉਣ ਕੋਈ ਕਸਰ ਨਹੀ ਰਹਿਣ ਦਿੰਦੇ, ਵੱਡੀ ਬੇਟੀ ਕੈਨੇਡਾ ਵਿਚ ਡੇਨਟਿਸਟ ਹੈ ਛੋਟੀ ਉਥੇ ਹੀ ਗਰਾਫਿਕਡਿਜ਼ਾਇਨਰ, ਬੇਟਾ ਬੀਟੈਕ ਕਰਨ ਤੋ ਬਾਅਦ ਪਾਪਾ ਨਾਲ ਬਿਜਨੈਸ ਸੰਭਾਲ ਰਿਹਾ ਹ, j ਆਪਾਂ ਬਚਿਆਂ ਨੂੰ ਮਹਿੰਗੀਆਂ ਪੜ੍ਹਾਈਆਂ ਕਰਾ ਕੇ ਆਪਣੇ ਆਪਣੇ ਪੈਰਾਂ ਤੇ ਸਟੈਂਡ ਕਰ ਹੀ ਦਿੱਤਾ ਤਾਂ ਕੁੜੀਆਂਪੇਕਿਆ ਵਲ ਕਿਓਂ ਝਾਕ ਰਖਣ? ਸਗੋਂ ਤੋ ਬੇਟੇ ਬੇਟੀਆਂ ਨੂੰ ਇਹ ਹੀ ਸਮਝਾਇਆ ਹੈ ਕੇ ਤੁਸੀਂ ਲਾਇਫ਼ ਇੱਕ ਦੂਜੇ ਨਾਲ ਵਰਤਣ ਲਈ ਚੀਜ਼ਾਂ ਨੂੰ preority ਨਹੀ ਦੇਣੀ ਪਰ ਜਿੱਥੇ ਲੱਗਦਾ ਤੁਆਡੇ ਕਿਸੇ ਭੈਣ ਭਰਾ ਨੂੰ ਕਿਸੇ ਵੀ ਤਰਾ ਦੀ ਜਰੂਰਤ ਹੈ ਤਾਂ ਪਿੱਛੇ ਨ੍ਹੀ ਹਟਣਾ,ਮਹਿੰਗੀਆਂ gifts ਦੀ ਆਸ ਵਿਚ ਇਕ ਦੂਜੇ ਤੇ pressure ਨ੍ਹੀ ਪਾਉਣਾ ਚਾਹੀਦਾ ਤਾਂ ਹੀ ਰਿਸ਼ਤੇ long ਟਾਈਮ ਨਿਭਾਏ ਜਾ ਸਕਦੇ ਹਨ

  • @shivdevsingh3626

    @shivdevsingh3626

    Ай бұрын

    ਬਹੁਤ ਚੰਗੇ ਵਿਚਾਰ ਹਨ |

  • @paramjitkaur7251

    @paramjitkaur7251

    Ай бұрын

    @@shivdevsingh3626 thanks ji

  • @kailashthakur7708

    @kailashthakur7708

    Ай бұрын

    ਬਹੁਤ ਵਧੀਆ ਵਿਚਾਰ ਪ੍ਰਭਜੋਤ ਜੀ ਦੇ।ਸਾਰਥਕ ਗੱਲਬਾਤ। ਬਹੁਤ ਵਧੀਆ ਇੰਟਰਵਿਊ। 🎉🎉

  • @manavdeepsharma7042

    @manavdeepsharma7042

    Ай бұрын

    ਮੈਡਮ ਜੀ! ਅੱਜ ਦੇ ਹਾਲਾਤਾਂ ਬਾਰੇ ਬਹੁਤ ਚੰਗੀ ਤਰ੍ਹਾਂ ਹਕੀਕਤ ਬਿਆਨ ਕੀਤੀ ਐ, ਮਹਾਨ ਹੋ ਤੁਸੀਂ। ਇਸ ਦਾ ਕੋਈ ਹੱਲ ਵੀ ਜਰੂਰ ਹੋਣਾ ਚਾਹੀਦਾ।

  • @balbirkaur784

    @balbirkaur784

    26 күн бұрын

    Some girl mother like to help her parents and family and go holidays there and sold every thing of her husband after his death and enjoy ing own life and she giving same to her daughters

  • @rupindersinghsandhu7395
    @rupindersinghsandhu7395Ай бұрын

    ਭੂਆ ਜੀ ਸਭ ਸਂਚੀਆ ਗੱਲਾਂ u r brave lady ਸੱਚ ਬੋਲਣ ਲਈ ਵੀ ਹਿੰਮਤ ਚਾਹੀਦੀ

  • @user-wb4mi7rm5p
    @user-wb4mi7rm5pАй бұрын

    V. Good. Bahut. Vadiya. Nasiat. Ji.

  • @harpreetgoodluckveerjekaur9845
    @harpreetgoodluckveerjekaur984527 күн бұрын

    ਮੈਡਮ ਜੀ ਬਿਨਾ ਕੁਝ ਲਏ ਬਿਨਾ ਕੁਝ ਮੰਗੇ ਵੀ ਨਹੀ ਟਿਕਣ ਦਿੰਦੀਆਂ ਸਸ ਨੂੰ ਤਾ ਨੌਕਰਾਣੀ ਸਮਝ ਦੀਆ ਸਸ ਪਿਹਲਾ 35-40 ਸਾਲ ਘਰ ਬੰਨਦੀ ਆ ਫੇਰ ਇਹੋ ਜਿਹੀਆ ਆ ਜਾਂਦੀਆ ਮਾ ਦੀਆਂ ਲਾਡਲੀਆਂ

  • @gurdevkaur1209
    @gurdevkaur1209Ай бұрын

    ਬੀਬੀ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਸੱਚਾਈ ਦੱਸੀ ਹੈ ਜੀ ਜੋ ਅੱਜਕਲ ਦੇ ਸਮੇ ਵਿੱਚ ਹੇ ਰਿਹਾ ਹੈ ਜੀ

  • @jaskaranlande3714
    @jaskaranlande371426 күн бұрын

    ਬਹੁਤ ਵਧੀਆ ਢਿੱਲੋਂ ਸਾਹਿਬ ਜੀ ਦਾਜ ਵਿੱਚ ਇੱਕ ਕਲਾ ਦਾ ਪ੍ਰਦਰਸ਼ਨ ਕੀਤਾ ਜਾਂਦਾ ਸੀ ਜਿਵੇਂ ਖੇਸ ਸ਼ੂਟ ਆਦਿ ਲੜਕੀ ਆਪਣੇ ਹੱਥੀਂ ਤਿਆਰ ਕੀਤਾ ਦਾਜ ਦੇ ਤੋਰ ਤੇ ਲਿਜਾਂਦੀ ਸੀ।

  • @rajrani1666
    @rajrani1666Ай бұрын

    ਬਹੁਤ ਵਧੀਆ ਮੈਡਮ ਜੀ ਸੱਚ ਨੂੰ ਬੜੇ ਵਧੀਆ ਢੰਗ ਨਾਲ ਬਿਆਨ ਕੀਤਾ ਹੈ ਜੀ

  • @malkiatsingh5143
    @malkiatsingh5143Ай бұрын

    ਬੀਬੀ ਨੇ ਫੈਮਿਲੀ ਇੰਸਟੀਚਿਊਸ਼ਨਜ਼ ਵਿੱਚ ਸੰਤੁਲਨ ਬਣਾਈ ਰੱਖਣ ਦੀ ਵਿਗਿਆਨਕ ਵਿਆਖਿਆ ਕੀਤੀ ਹੈ।

  • @TejieSuman
    @TejieSumanАй бұрын

    ਗੱਲ ਕੌੜੀਆਂ ਲੱਗਣੀਆਂ ਪਰ ਇੱਕ ਇਕ ਗੱਲ ਸੱਚ ਆ

  • @jeevkiran3081
    @jeevkiran308127 күн бұрын

    ਬਹੁਤ ਚੰਗੀ ਗੱਲਬਾਤ ਜੀ❤

  • @KuldipSingh-jr4bb
    @KuldipSingh-jr4bbАй бұрын

    Bahut ache vichar

  • @baljindershah9373
    @baljindershah937324 күн бұрын

    ਮੈਂ ਬਹੁਤ ਸਾਰੇ ਕੇਸਾਂ ਵਿੱਚ ਆਪ ਵੇਖਿਆ ਹੈ,ਆਮੋ ਸਾਹਮਣੇ ਬੈਠ ਕੇ ਗੱਲਾਂ ਹੋਣ ਤੇ ਜ਼ਿਆਦਾਤਰ ਕਸੂਰਵਾਰ ਕੁੜੀ ਦੀ ਮਾਂ ਹੀ ਨਿਕਲਦੀ ਹੈ ।ਮੇਰੀ ਬੇਨਤੀ ਹੈ ਧੀ ਨੂੰ ਵੱਸਣਾਂ ਸਿਖਾਓ ਉਹਦਾ ਘਰ ਨਾਂ ਪੱਟੋ ।ਕਿਓਂਕੇ ਆਉਣ ਵਾਲੀ ਪੀੜ੍ਹੀ ਨੂੰ ਵੀ ਤਾਂ ਨਰੋਏ ਤੇ ਸੁਹਿਰਦ ਸਮਾਜ ਦੀ ਲੋੜ ਹੈ,ਉਹਨਾਂ ਦੀ ਜ਼ਿੰਦਗੀ ਬਾਰੇ ਵੀ ਜ਼ਰੂਰ ਸੋਚੋ ।ਧੰਨਵਾਦ ,

  • @gursevdhillon3495
    @gursevdhillon3495Ай бұрын

    ਕੋਈ dowry ਕੂੜਾ ਗੁੱਦੜ ਨਹੀਂ ਮੰਗਦਾ, ਲੜਕੀਆਂ ਦੇ ਕਨੂੰਨ ਅਨੁਸਾਰ ਹੱਕ ਦਿੳ ।ਨੂੰਹਾਂ ਵੀਲੈਕੇ ਆਓਣ,ਨਨਾਣਾਂ ਨੂੰ ਦੇਣ ਚ ਵੀ ਭਰਾਵਾਂ ਨੂੰ ਨਾ ਸਿਖਾਉਣ, ਭਰਾ ਵੀ ਜਾਇਦਾਦ ਦੱਬਣ ਲਈ ਓਨਾ ਪਿਆਰ ਕਰਨ ਜਿਨਾ ਆਪਣੇ ਭਰਾਵਾਂ ਨੂੰ ਕਰਦੇਨੇ।

  • @user-rr2ee4kb7i

    @user-rr2ee4kb7i

    Ай бұрын

    ਲੜਕੀਆਂ ਹੁਣ ਬਹੁਤ ਜ਼ਿਆਦਾ ਖ਼ਰਚ ਕਰਦੀਆਂ ਹਨ । ਸਮਾਜਿਕ ਇੱਜ਼ਤ ਰੱਖਣ ਲਈ , ਘਰ ਵਸਾਉਣ ਲਈ ਲੜਕੇ ਇਹ ਟੌਰਚਰ ਚੱਲ ਰਹੇ ਹਨ ।ਜੋ ਕੱਟੇ ਸੋ ਜਾਣੇ । ਪਹਿਲਾਂ ਹੀ ਜ਼ਿਆਦਾ ਪੈਸੇ ਵਾਲੇ ਨਾਲ ਵਿਆਹ ਕਰਨਾ ਚਾਹੀਦਾ ਹੈ ।

  • @sukhwinderasi473
    @sukhwinderasi47328 күн бұрын

    ਬਿਲਕੁੱਲ ਸੱਚ ਹੈ ਕੁੜੀਆਂ ਆਪਣੇ ਮਾਂ ਬਾਪ ਨੂੰ ਤੇ ਨਹੀ ਛੱਡਦੀਆਂ ਛੱਡਣਾ ਚਾਹੀਦਾ ਵੀ ਨਹੀ ਪਰ ਮੁੰਡੇ ਦੇ ਮਾਂ ਬਾਪ ਤੋ ਉਹਨਾਂ ਨੂੰ ਜਰੂਰ ਦੂਰ ਕਰ ਦੇਂਦੀਆਂ ਹਨ | ਅੱਜ ਕੱਲ ਤੇ ਕੋਈ ਨਾਲ ਰਹਿੰਦਾ ਵੀ ਨਹੀ ਬੱਚੇ ਅਲੱਗ ਹੀ ਰਹਿੰਦੇ ਹਨ, ਪਰ ਫਿਰ ਵੀ ਮੁੰਡੇ ਦੇ ਮਾਂ ਬਾਪ ਤੋ ਦੂਰੀ ਹੀ ਰੱਖਦੀਆਂ ਹਨ ਜਿਨ੍ਹਾਂ ਮਰਜ਼ੀ ਕਰਲੋ ਉਹਨਾ ਦਾ I ਹਮੇਸ਼ਾ ਸੱਸ ਨੂੰ ਹੀ ਮਾੜ੍ਹੀ ਦੱਸਿਆਂ ਜਾਂਦਾ ਹੈ, ਸੱਸ ਮਾਂ ਨਹੀ ਬਣ ਸਕਦੀ I ਕੀ ਇੱਕ ਨੂੰਹ ਉਹਨਾਂ ਦੀ ਕੁੜੀ ਬਣਕੇ ਰਹਿੰਦੀ ਹੈ ? ਜੀ ਨਹੀ ਚਲੋ ਸੱਸ ਮਾਂ ਨਹੀ ਬਣ ਸਕਦੀ, ਨੂੰਹ ਕੁੜੀ ਨਹੀ ਬਣ ਸਕਦੀ, ਨੂੰਹ ਸੱਸ ਬਣ ਕੇ ਵੀ ਘਰ ਵਿੱਚ ਖੁਸ਼ ਰਿਹਾ ਜਾ ਸਕਦਾ ਹੈ। ਇਸ topic ਤੇ ਜਿੰਨਾ ਮਰਜ਼ੀ ਲਿਖ ਲਉ ਇਸਦਾ ਕੋਈ ਹੱਲ ਨਹੀ ਅਗਾਂਹ ਕੰਮ ਖਰਾਬ ਹੀ ਹੋ ਰਿਹਾ ਹੈ।ਠੀਕ ਕਿਹਾ ਅਗੇ ਰਿਸ਼ਤੇ ਪਰਿਵਾਰਾਂ ਦੇ ਹੁੰਦੇ ਸੀ ਹੁਣ ਸਿਰਫ ਲੜਕਾ ਲੜਕੀ ਤੱਕ ਹੀ ਸੀਮਤ ਹਨ। ਫਿਰ ਉਹੀ ਗੱਲ ਕੁੜੀ ਆਪਣੇ ਮਾਂ ਬਾਪ ਦੇ ਤਾਂ ਹਮੇਸ਼ਾ ਨਜ਼ਦੀਕ ਰਹੇਗੀ, ਪਰ ਲੜਕੇ ਦੇ ਮਾਂ ਬਾਪ ਤੋ ਦੂਰੀ ਬਣਾ ਕੇ ਹੀ ਰੱਖਦੀਆਂ ਹਨ।

  • @HM-js2uz

    @HM-js2uz

    26 күн бұрын

    Jis tn lagi soi Jane. Is topic hr kise lai alag hai.kyuki hr Ghar de hlat alag a .so koi comment nhi hona chahida.aur munde Wale v kudian jteemkhane to hi le lao .maa baap nu hi pta pal pos k dil da tota kida dita janda. Mera bs chle ta main ta apnian betian da wea hi na kra

  • @ViralKidWithFather

    @ViralKidWithFather

    26 күн бұрын

    Sass sapp hundi aa sass kde ni nuh nu dhee manndi nuh jinni mrji koshish kre bdr hol painde v maa pyo toh door krdia.. Oh ta maa pyo shadd ke aundi aa taa v tuhadr jhe mawa dia unglla te chad ke ojda jeena hraam kr shadd de je.. Tuhadi maa apni dhee naal jinna mrji dukh sukh kre din raat call laayi rakhe.. Je nuh apni maa naal gl kre ta saad chad janda tuhade vrge apni bhain naal chahe roz gl kro te wife ik din shadd ke v peke sukh sandh puche bharind ladn lg jande tuhade.. Nokraani viah ke lyonde je..?? Sara kamm kre apne pekeya toh v door hoje..???? Jeho jhi sikheya tuhadi maa dyugi oho ja os naal oh vihar krugi aggoh.. Ghatia loko aiwe begaania dheeya nu dosh dene band kro apni peedhi thalle sota maar lya kro

  • @prabhjotkaur629
    @prabhjotkaur629Ай бұрын

    ਸਤਿਕਾਰ ਮਾਨ ਯੋਗ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਬੇਅੰਤ ਅਪਾਰ ਕਿਰਪਾ ਕਰਨ ਸੋਝੀ ਬਖਸ਼ਣ ਬਹੁਤ ਵਧੀਆ ਸੇਧ ਦਿੱਤੀ ਪਰਮਾਤਮਾ ਕਿਰਪਾ ਕਰਨ ਕਿਤੇ ਸੋਝੀ ਸੁਮਤ ਆ ਜਾਵੇ ਜੁਗ ਜੁਗ ਜੀਉ ਮੈਡਮ ਪ੍ਭਜੋਤ ਕੋਰ ਜੀ ❤❤🎉🎉👍👍👌👌🙏🙏

  • @gursevdhillon3495
    @gursevdhillon3495Ай бұрын

    Waheguru ji, how bold and in justice you are!

  • @sarbjeetkaur9918
    @sarbjeetkaur991822 күн бұрын

    ਬਹੁਤ ਵਧੀਆ ਵਿਚਾਰ ਨੇ,ਬਹੁਤ ਕੁਝ ਸਪਸ਼ਟ ਕਰ ਦਿੱਤਾ,ਕੁੜੀਆਂ ਨੂੰ ਸਮਝਣ ਦੀ ਲੋੜ ਹੈ।

  • @ramanjit133
    @ramanjit13326 күн бұрын

    101% ਸਹੀ ਅਤੇ ਨਮੇ ਵਿਚਾਰ ਨੇ...... 🙏👍

  • @Amandeep4659-j1q
    @Amandeep4659-j1q28 күн бұрын

    Bhut sach bolya tusi... Ajj kl maava v kudian nu khndi ne kmm na kr .. Parents kudia nu shai dinde ne..khnge sadi kudi ta 2 jnya di roti pkau.. Rishta krn vele dsde ni udo puchnge mude de pio di kini zmeen aa...

  • @balbirsingh4913
    @balbirsingh4913Ай бұрын

    Very good interview 👍

  • @puneetjaswal6110
    @puneetjaswal6110Ай бұрын

    Things are not same every where at times we are staying in joint family inlaws neither live happily with each other nor let us remain mentally and emotionally, physically free how much respect we give them, it's sheer wastage of time ,energy , emotions simply ungrateful world

  • @ManpreetKaur-wt7tz
    @ManpreetKaur-wt7tzАй бұрын

    Excellent interview Reality of today 👏👏👏👏

  • @balbirsingh175
    @balbirsingh17525 күн бұрын

    ਮੈਡਮ ਜੀ ਬਹੁਤ ਸੁੰਦਰ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਬਹੁਤ ਬਹੁਤ ਧੰਨਵਾਦ ਜੀ

  • @surjitkaur5653
    @surjitkaur5653Ай бұрын

    Very.good.madam.sahi.vichar

  • @kulwinderkaur8469
    @kulwinderkaur8469Ай бұрын

    Bilkul sahi mam mere Mother v jado mein Paper de ke free ho jandi ta darian bunan la dende c ajj mein nakori v kardi aw . Papa valon v ditti changi Sikh maa valon diti Sikh ajj kam AA Rahi aw. Mere husband te main khud govt. Service kerday aw money ego kade v nahi awi bilkul sahi galan ne mere peka parivar nal v Dhaka ho rehe Jo galan tuci keh rahe ho sahi ne sedh den valian ne je ker koi Amal kere.

  • @gurwinderchawla9830
    @gurwinderchawla983023 күн бұрын

    Very well said

  • @harwindergrewal6679
    @harwindergrewal6679Ай бұрын

    Very nice thoughts, I totally agree with Ma,am Prabjot ,I always Read her articles on Facebook..thanks ji..,

  • @Inderpreet-se2jf
    @Inderpreet-se2jf26 күн бұрын

    Bahut vadiya keha aunty Ji ne 🙏 kudiya munde de maa paeo nu bahut bekadari kar raiya ne

  • @jaswinderkaurdhillon6832
    @jaswinderkaurdhillon683221 күн бұрын

    ਬਹੁਤ ਵਧੀਆ step ਚੁਕਿਆ ਤੁਸ਼ੀ ਚੁਕਿਆ ਧੰਨਵਾਦ

  • @ParminderKaur-up2zj
    @ParminderKaur-up2zj17 күн бұрын

    Madem ji tusi bout vadia kiha ke noha appne ma piyu the bouht respect kardian te ss nal hate mein vi ulg rehandi han ukkli Parminder moga

  • @jagmohansingh2994
    @jagmohansingh299427 күн бұрын

    Dowry means marriage with the fulfilment of certain conditions. Voluntary gifts are called istri dhan and law recognised it valid

  • @harbanskaur4126
    @harbanskaur412629 күн бұрын

    Bhut he vadiya tasveer pesh kiti aa ajj de time de, thanks mam

  • @sukhwinderasi473
    @sukhwinderasi47328 күн бұрын

    ਬਹੁਤ ਹੀ ਸੂਝਵਾਨ ਵਿਚਾਰ ਹੁੰਦੇ ਹਨ ਤੁਹਾਡੇ ਹਮੇਸ਼ਾ ਹੀ। ਪਰ ਪਤਾ ਨਹੀ ਅੱਜ ਕੱਲ ਦੀ ਸੋਸਾਇਟੀ ਕਿੱਧਰ ਨੂੰ ਜਾ ਰਹੀ ਹੈ।

  • @jasdeepkaur9928
    @jasdeepkaur9928Ай бұрын

    Bahut Sohna vichar hai thanku

  • @gurjasdeepsinghnagra5682
    @gurjasdeepsinghnagra5682Ай бұрын

    Very good information

  • @surinderjohal9771
    @surinderjohal9771Ай бұрын

    100% ਸਹੀ ਆ

  • @sukhbirkaur7849
    @sukhbirkaur7849Ай бұрын

    Hanji bilkul sahi mam ji 🙏

  • @baljindersingh1184
    @baljindersingh1184Ай бұрын

    ਮੁੰਡਿਆ ਨੂੰ ਸਹੁਰੇ ਰਹਿਣਾ ਚਾਹੀਦਾ ਹੈ ਨਾ ਕਿ ਕੁੜੀ ਨੂੰ ।ਕਿਉਂਕਿ ਲੜਕਾ ਸਹੁਰਿਆਂ ਦੇ ਧੱਕੇ ਦਾ ਮੁਕਾਬਲਾ ਕਰ ਸਕਦਾ ਹੈ।ਲੜਕੀਆਂ ਨਾਲ ਲੋਕ ਬਹੁਤ ਘਟੀਆ ਪੱਧਰ ਦਾ ਵਰਤਾਓ ਕਰਦੇ ਹਨ।ਲਾਲਚੀ ਲੋਕ ਹਮੇਸ਼ਾਂ ਹੀ ਮੰਗਦੇ ਰਹਿੰਦੇ ਹਨ। ਮੌਜੂਦਾ ਰੀਤ ਬਦਲਣ ਦੀ ਲੋੜ ਹੈ ।ਇਹ ਮੇਰਾ ਆਪਣਾ ਵਿਚਾਰ ਹੈ।

  • @PARMINDERKAUR-fl8tu
    @PARMINDERKAUR-fl8tuАй бұрын

    Law is in favour of girls and their parents and girls are misusing in india and Abroad And it should be changed and boys and girls should have equal rights

  • @deepkohli4582
    @deepkohli4582Ай бұрын

    ਭੈਣ ਜੀ ।ਪੇਕਿਆਂ ਦੀ ਦਖਲ ਅੰਦਾਜ਼ੀ ਬੰਦ ਹੋਣੀ ਚਾਹੀਦੀ ਹੈ। ਤੇ ਮੁੰਡੇ ਵਾਲਿਆਂ ਨੂੰ ਵੀ ਕੋਈ ਡਿਮਾਂਡ ਨਹੀ ਰਖਣੀ ਚਾਹੀਦੀ।

  • @user-vq5ze2gj8t
    @user-vq5ze2gj8tАй бұрын

    Very special interview ❤❤❤❤

  • @manpreetsandhu4088
    @manpreetsandhu408825 күн бұрын

    Madam da lagda koi kudi nai a bas munda hai. Don’t encourage ppl to follow only patriarchy. Don’t encourage dowry. It’s time to change the society.

  • @UshaRani-bi4th
    @UshaRani-bi4thАй бұрын

    Bahut acha mam bilkul sahi kiha tusi

  • @sarabjeetkaur7292
    @sarabjeetkaur729229 күн бұрын

    Bhoot vadiya treke nal keha Bilkul sahi gal kiti

  • @paramjeetbrar2383
    @paramjeetbrar238328 күн бұрын

    Superb n bold talk

  • @harseeratboparai6609
    @harseeratboparai6609Ай бұрын

    Bahut hee wadhiya ji❤❤

  • @jagjitmangat5869
    @jagjitmangat5869Ай бұрын

    ਬਹੁਤ ਵਧੀਆ ਢੰਗ ਨਾਲ ਸਮਝਾਇਆ

  • @veenasharma1315
    @veenasharma1315Ай бұрын

    Gud massage ❤

  • @talvindersingh8709
    @talvindersingh8709Ай бұрын

    bahut Badhiya Basaya

  • @sawarankaur6579
    @sawarankaur6579Ай бұрын

    ਬਹੁਤ ਵਧੀਆ ਵਿਚਾਰ

  • @MandeepKaur-yi7bm
    @MandeepKaur-yi7bmАй бұрын

    Bahot vadia vichar n e medam ji de

  • @SandeepKaur-mu2lo
    @SandeepKaur-mu2loАй бұрын

    Great mam 👍🙏❤️

  • @paramjitkaurdeol9242
    @paramjitkaurdeol924227 күн бұрын

    Really true these days,so good views.

  • @gurbrinderkaur7118
    @gurbrinderkaur7118Ай бұрын

    Bhut vadia interview g🙏🏼👍

  • @yadvinderkaur3501
    @yadvinderkaur350129 күн бұрын

    Tuhadi interview very very good and 100/ right

  • @GurpreetKaur-ic5yt
    @GurpreetKaur-ic5ytАй бұрын

    Nice and nice and nice and nice 🙂❤❤❤❤❤❤😢😢😢

  • @harbanskaursandhu9450
    @harbanskaursandhu9450Ай бұрын

    Very good Bilkul sahi vichar 💯🙏🙏

  • @karmjitkaur8632
    @karmjitkaur8632Ай бұрын

    Bahut vadea ji tusi sneha deta ha

  • @user-ei5mf8sq8d
    @user-ei5mf8sq8dАй бұрын

    Very good bahut badiya nasiat ha ji

  • @sukhdevbrar965
    @sukhdevbrar965Ай бұрын

    ਬਹੁਤ ਵਧੀਆ ਭੈਣ ਜੀ ਅੱਜ ਇਹੋ ਹੀ ਹੋ ਰਿਹਾ ਹੈ ਖ਼ਾਸ ਕਰਕੇ ਕਨੇਡਾ ਚ।

  • @balwindergill2560
    @balwindergill2560Ай бұрын

    Very good thoughts thanks

  • @jeevkiran3081
    @jeevkiran308127 күн бұрын

    ਬਹੁਤ ਚੰਗੀ ਗੱਲਬਾਤ ਜੀ

  • @BalwinderKaur-xq7xj
    @BalwinderKaur-xq7xjАй бұрын

    Very good mam

  • @satindergrewal4998
    @satindergrewal499829 күн бұрын

    ਬਿਲਕੁਲ ਸੱਚੀਆਂ ਗੱਲਾਂ

  • @user-ji9ht4hg8w
    @user-ji9ht4hg8wАй бұрын

    ਬਹੁਤ ਵਧੀਆ ਗੱਲ ਹੈ ਪਰ ਹੁਣ ਸੱਸਾਂ ਨੂੰ ਤਾਂ ਨੁਹਾਂ ਕੋਲੋਂ ਪੁੱਛ ਕੇ ਕੰਮ ਕਰਨਾ ਪੈਂਦਾ ਹੈ।

  • @ramparbhakar286
    @ramparbhakar286Ай бұрын

    Absolutely right 👍👍❤️

  • @SukhjinderGrewal-xw1ef
    @SukhjinderGrewal-xw1efАй бұрын

    Very good show love it someone try to solve the problem both sides not only one side please keep doing these kinds shows

  • @sharanjitkaur9073
    @sharanjitkaur9073Ай бұрын

    ਮੈਮ ਕਨੂੰਨ ਗਲਤ ਹੋਣ ਕਾਰਨ ਕੁੜੀਆ ਦੀ ਮਾ ਹੀ ਕੁੜੀ ਨੁ ਟਿਕਣ ਨਹੀ ਦਿਦੀ

  • @bhupinderkaur7026
    @bhupinderkaur7026Ай бұрын

    Sat Sri Akal ji You are absolutely right

  • @BhupinderNagra-bb3mg
    @BhupinderNagra-bb3mgАй бұрын

    Sweet Mam❤

  • @gurdeepsingh-sl7rm
    @gurdeepsingh-sl7rm27 күн бұрын

    Bahut Badhida ji 🙏🙏

  • @SurjitSingh-kw8ig
    @SurjitSingh-kw8igАй бұрын

    Nice information sat sere akal

  • @IqbalSingh-ys8hb
    @IqbalSingh-ys8hbАй бұрын

    ਬਿਲਕੁਲ ਠੀਕ ਗਲ ਆ ਬੀਬਾ ਜੀ ।

  • @gurdeepsingh-sl7rm
    @gurdeepsingh-sl7rm27 күн бұрын

    Bahut Badhiya ji

  • @shamsherkaur6343
    @shamsherkaur6343Ай бұрын

    Bahut vadhia

  • @GagandeepSingh-bg5kb
    @GagandeepSingh-bg5kb27 күн бұрын

    ਮੇਰੇ ਨਾਲ ਹੋ ਚੁੱਕਾ ਹੈ ਏਹ ਸਬ ਮੇਰੀ ਘਰਵਾਲੀ ਵੀ ਇਸ ਤਰਾਂ ਤੰਗ ਕਰਦੀ ਸੀ ਤੇ ਅਖੀਰ ਤਲਾਕ ਹੋ ਗਿਆ

  • @harinderkaur7218

    @harinderkaur7218

    25 күн бұрын

    So sad

  • @surinderkaur-oo9hk
    @surinderkaur-oo9hkАй бұрын

    Bhut ਵਧੀਆ ਗੱਲਾਂ

Келесі