ਪਾਣੀ ਨੂੰ ਤਰਸਦੇ ਅਫ਼ਰੀਕਾ ਦੇ ਲੋਕ Africa Village life | Punjabi Travel Couple | Ripan Khushi

Пікірлер: 603

  • @nirmalsidhu7514
    @nirmalsidhu751410 ай бұрын

    ,ਇਸ ਤਰ੍ਹਾਂ ਦੇ ਅਫਰੀਕਾ ਦੇ ਇਲਾਕੇ ਦੇਖਣ ਵਾਲੇ ਤੁਸੀ ਦੁਨੀਆ ਦੇ ਪਹਿਲੇ ਪੰਜਾਬੀ (ਸਿੱਖ) ਹੋਵੋਗੇ !!ਤੁਹਾਡੀ ਹਿੰਮਤ ਤੇ ਹੌਸਲੇ ਨੂੰ ਸਲਾਮ!!ਸੱਚ ਆਪਾ ਤਾਂ ਸਵਰਗ ਚ' ਰਹਿੰਦੇ ਹਾਂ ਜਿਸ ਨੂੰ ਛੱਡ ਕਿ ਵਿਦੇਸ਼ਾਂ ਵੱਲ ਦੌੜ ਰਹੇ ਹਾ!!

  • @karandeepsingh1721
    @karandeepsingh172110 ай бұрын

    Ripan & Khushi ਤੁਹਾਡਾ ਕੀਨੀਆ ਦੇ ਪਿੰਡਾਂ ਦੀ Life ਦੀਖਾਉਣ ਲਈ ਬਹੁਤ ਬਹੁਤ ਧੰਨਵਾਦ ਤੇ ਨਾਲੇ ਇਹ ਗੱਲ ਸੱਚ ਹੈ ਕਿ ਇਹਨਾਂ ਦਾ ਸੁਭਾਅ ਗੋਰਿਆਂ ਨਾਲੋ ਕਿਤੇ ਚੰਗਾ। ਗੋਰਿਆਂ ਵਿੱਚ ego ਹੁੰਦੀ ਆ ਪਰ ਇਹ ਲੋਕ ਨਰਮ ਸੁਭਾਅ ਦੇ ਹਨ।❤❤👌👌🎉🎉👍💯🙏🙏🥰🥰

  • @matinderkaur2660

    @matinderkaur2660

    10 ай бұрын

    Gore v bhut wadia hunde a

  • @mojmasticampus4646
    @mojmasticampus464610 ай бұрын

    ਸਭ ਸੁਖ ਹੋਣ ਦੇ ਬਾਵਜੂਦ ਵੀ ਅਸੀਂ ਦੁਖੀ ਹਾਂ ਏਨਾ ਲੋਕਾ ਵੱਲੇ ਦੇਖ ਕੇ ਮਾਲਿਕ ਦਾ ਸ਼ੁਕਰਾਨਾਂ ਕਰਨਾ ਬਣਦਾ 👏👏

  • @AvtarSingh-pw7fv
    @AvtarSingh-pw7fv10 ай бұрын

    ਮੇਰਾ ਜਨਮ 1960 ਦਾ ਹੈ ਉਦੋਂ ਸਾਰਾ ਪਿੰਡ ਖੂਹਾਂ ਤੋਂ ਪਾਣੀ ਭਰਦਾ ਸੀ ਫੇਰ ਸੰਨ 70 ਵਿੱਚ ਮੁਹੱਲਿਆਂ ਵਿੱਚ ਸਰਕਾਰੀ ਟੂਟੀਆਂ ਲੱਗ ਗਈਆਂ ਤੇ ਸਾਰਾ ਮੁਹੱਲਾ ਉਥੋਂ ਹੀ ਪਾਣੀ ਭਰਦਾ ਸੀ ਤੇ ਫੇਰ 75 ਦੇ ਨੇੜੇ ਤੇੜੇ ਘਰ ਘਰ ਪਾਣੀ ਦੇ ਕਨੈਕਸ਼ਨ ਮਿਲਣ ਲੱਗ ਪਏ ਤੇ ਉਸ ਤੋਂ ਦੱਸ ਕੁ ਸਾਲ ਬਾਦ ਪਿੰਡ ਵਿਚ ਸੀਵਰੇਜ਼ ਪੈ ਗਈ ਸੀ ਤੇ ਇਹ ਅਫਰੀਕਾ ਵਾਸੀ ਵਿਚਾਰੇ ਅੱਜ ਵੀ ਬਹੁਤ ਮੁਸ਼ਕਿਲ ਜਿੰਦਗੀ ਜੀਅ ਰਹੇ ਹਨ

  • @harnarainsingh2101

    @harnarainsingh2101

    10 ай бұрын

    ਭਾਗੀ ਵਾਂਦਰ ਜਿਲ੍ਹਾ ਬਠਿੰਡਾ

  • @baljitsingh6957
    @baljitsingh695710 ай бұрын

    ਕੋਈ ਗੱਲ ਨਹੀਂ ਇਹ ਹਾਲਾਤ ਪੰਜਾਬ ਵਿੱਚ ਵੀ ਜਲਦੀ ਹੋਣ ਵਾਲੇ ਹਨ ਜਿਸ ਤਰ੍ਹਾਂ ਅਸੀਂ ਪਾਣੀ ਦੀ ਬਰਬਾਦੀ ਕਰ ਰਹੇ ਹਾਂ।

  • @ManjitKaur-cl7su
    @ManjitKaur-cl7su10 ай бұрын

    ਵਾਹਿਗੁਰੂ ਇੰਨਾਂ ਲੋਕਾਂ ਤੇ ਵੀ ਮਿਹਰ ਭਰਿਆ ਹੱਥ ਰੱਖੇ ਇੰਨਾਂ ਦੀਆਂ ਹਰ ਮੁਸ਼ਕਿਲਾਂ ਦੂਰ ਹੋਣ 😊

  • @arifabdullah4237

    @arifabdullah4237

    10 ай бұрын

    God bless u for showing this remotest area of the world, unknown to every body. From pakistan

  • @JagjitSingh_
    @JagjitSingh_10 ай бұрын

    ਬਹੁਤ ਵਧੀਆ ਲੱਗਿਆ ੫੦ ਕੁ ਸਾਲ ਪਹਿਲਾਂ ਮਾਲਵੇ ਦੇ ਪਿੰਡ ਕਰੀਬ ਇਹੋ ਜਿਹੇ ਸੀ ਬਿਨਾ ਬਿਜਲੀ ਤੋਂ ਧੰਨਵਾਦ ਰਿਪਨ ਤੇ ਖੁਸ਼ੀ ਬੇਟਾ ਜੀ

  • @AvtarSingh-pw7fv
    @AvtarSingh-pw7fv10 ай бұрын

    ਅੱਜ ਪਤਾ ਲੱਗਿਆ ਵੀ ਦੁਨੀਆਂ ਤੇ ਲੋਕ ਐਨੀ ਮੁਸ਼ਕਿਲ ਭਰੀ ਜਿੰਦਗੀ ਵੀ ਜੀਅ ਰਹੇ ਹਨ ਜਿੱਥੇ ਸਿਰਫ ਪਾਣੀ ਲਈ ਹੀ ਬਹੁਤ ਘਾਲਣਾ ਘਾਲੀ ਜਾਂਦੀ ਹੈ

  • @mohindersingh9263
    @mohindersingh926310 ай бұрын

    ਪਿੰਡਾਂ ਦੇ ਲੋਕ ਹਮੇਸ਼ਾ ਖੁੱਲੇ ਦਿਲ ਦੇ ਹੁੰਦੇ ਹਨ

  • @majorchahal2854
    @majorchahal285410 ай бұрын

    ਲੱਖਾਂ ਲੋਕਾਂ ਦੀਆਂ ਦੁਆਵਾਂ ਤੁਹਾਡੇ ਨਾਲ ਨੇ ਪੁੱਤ ਅੱਗੇ ਵਧੋ ਪ੍ਰਮਾਤਮਾ ਤੁਹਾਡੇ ਨਾਲ ਹੈ ਸਭ ਭਲੀ ਕਰੂ ਕਰਤਾਰ।

  • @sukhpalsinghpunjabi6293
    @sukhpalsinghpunjabi629310 ай бұрын

    ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ। ਮਿਹਨਤ ਦਾ ਫਲ ਇੱਕ ਦਿਨ ਜ਼ਰੂਰ ਮਿਲਦਾ। ਜਿਓਂਦੇ ਵਸਦੇ ਰਹੋ।

  • @harmandersingh8371
    @harmandersingh837110 ай бұрын

    ਇੱਥੇ ਪਤਾ ਲੱਗਦਾ ਪਾਣੀ ਦੀ ਕੀ ਕੀਮਤ ਹੁੰਦੀ ਹੈ, ਸਾਡੇ ਲੋਕ free ਬਿਜਲੀ ਦੇ ਲਾਲਚ ਵਿੱਚ ਪਾਣੀ ਦੀ ਬੇਅਦਬੀ ਕਰਦੇ ਹਨ 😢😢😢😢

  • @vkraikastudy5281

    @vkraikastudy5281

    10 ай бұрын

    Bai ji aaon wala time DSO ga apne loka nu Pani di kimmat hale apne loka nu pata ni

  • @HarinderSingh-zb1gn
    @HarinderSingh-zb1gn10 ай бұрын

    ਖੁਸ਼ੀ ਰਿਪਨ ਬੇਟਾ ਜੀ ਧੰਨਵਾਦ ਸੈਰ ਕਰਾਉਣ ਲਈ ਖਤਰਨਾਕ ਇਲਾਕੇ ਵਿਚ ਨਾ ਜਾਇਆ ਜਾਵੇ🙏

  • @GaganBrar-gm6os
    @GaganBrar-gm6os10 ай бұрын

    ਰਿਪਨ ਵੀਰ ਤੇ ਛੋਟੀ ਭੈਣ ਖੁਸ਼ੀ ਤੁਹਾਨੂੰ ਪਰਮਾਤਮਾ ਹਮੇਸ਼ਾ ਚੜਦੀਕਲਾ ਵਿਚ ਰੱਖਣ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਏਨੀਂ ਦੂਰ ਦੂਰ ਦੇ ਲੋਕਾਂ ਦੀ ਜਾਣਕਾਰੀ ਦਿਖਾਉਂਦੇ ਹੋ ਬਹੁਤ ਬਹੁਤ ਧੰਨਵਾਦ ਜੀ 😊

  • @avtarcheema3253
    @avtarcheema325310 ай бұрын

    ਕੀਨੀਆ ਦੇ ਪਿੰਡ ਦਿਖਾਉਣ ਲਈ ਤੁਹਾਡਾ ਧੰਨਵਾਦ 🙏🙏

  • @gurvarindersingh4217
    @gurvarindersingh421710 ай бұрын

    ਆਪਣੇ ਇਕ ਕਹਾਵਤ ਹੈ ,ਜੀ ਕਹੋ ਜੀ ਕਹਾਓ ,ਸੋ ਜਿਵੇ ਤੁਸਾ ਕਿਹਾ ਕਿ ਇਹ ਇਜਤ ਕਰਨ ਨਾਲ ਖੁਸ਼ ਹੋਏ। ਤੇ ਮਿੱਤਰਤਾ ਦਾ ਇਹਸਾਸ ਹੋਇਆ, ਇਹ ਵਧੀਆ ਲੱਗਿਆ। ਸਾਨੂ ਹਰ ਇਨਸਾਨ ਦੀ ਇੱਜਤ ਕਰਨੀ ਚਾਹੀਦੀ ਹੈ।ਤੁਹਾਡੀ ਵੀਡੀਓ ਬਹੁਤ ਵਧੀਆ, ਸਘੰਰਸ਼ ਵਾਲੀਆ ਨੇ।ਤੇ ਵਾਹਿਗੁਰੂ ਦੀ ਕ੍ਰਿਪਾ ਸਦਕਾ ਸੇਫ ਵੀ ਚਲ ਰਹੇ ਹੋ ।ਇਸ ਤਰਾ ਹੀ ਕਿਰਪਾ ਬਣੀ ਰਹੈ।।

  • @bobgill9695
    @bobgill969510 ай бұрын

    ਆਪਣੇ ਵੀ ਲੋਕਾਂ ਨੂੰ ਅਕਲ ਆਉਣੀ ਚਾਹੀਦੀ ਹੈ ਝੋਨਾ ਲਾ ਲਾ ਕੇ ਪੰਜਾਬ ਨੂੰ ਵੀ ਏਹਾ ਜਾ ਕਰਨ ਲੱਗੇ ਹੋਏ ਨੇ

  • @lakhasandhu04231
    @lakhasandhu0423110 ай бұрын

    ਜੇ ਆਪਣੇ ਇਹਨਾਂ ਵਰਗੀਆਂ ਛੱਤਾਂ ਹੋਣ ਤਾਂ ਲੋਕ ਉਂਝ ਈ ਸੁੱਤੇ ਪਿਆਂ ਨੂੰ ਅੱਗ ਲਾ ਜਾਣ ।

  • @BalwinderSingh-rd7wc

    @BalwinderSingh-rd7wc

    10 ай бұрын

    😢😂😂😂

  • @god.is.one682

    @god.is.one682

    10 ай бұрын

    😂😂😂

  • @teachercouple36
    @teachercouple3610 ай бұрын

    ਬੜੇ ਮਿਹਨਤੀ,ਸਿਰੜੀ,ਸਬਰ ਸੰਤੋਖ ਵਾਲੇ ਲੋਕ ਆ ਇਹਨਾਂ ਪਿੰਡਾਂ ਦੇ। ਪਹਿਲਾਂ ਸਾਡੇ ਲੋਕਾਂ ਚ ਵੀ ਬਹੁਤ ਸਬਰ ਸੰਤੋਖ ਹੁੰਦਾ ਸੀ, ਭਾਵੇਂ ਹੁਣ ਵੀ ਕੁੱਝ ਲੋਕ ਮਿਲ ਜਾਂਦੇ ਆ ਪਰ ਬਹੁਤ ਥੋੜ੍ਹੇ। ਸਾਡੇ ਲੋਕਾਂ ਨੂੰ ਕਦਰ ਬਹੁਤ ਘੱਟ ਆ ਕਿਸੇ ਚੀਜ਼ ਦੀ, ਸਬਰ ਹਿੱਲ ਗਿਆ ਤਦੇ ਖ਼ੁਦਕੁਸ਼ੀਆਂ ਦੀ ਦਰ ਵਧ ਰਹੀ ਆ। ਸਾਨੂੰ ਇਹਨਾਂ ਲੋਕਾਂ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਦਾ। ਵਾਹਿਗੁਰੂ ਦਾ ਸ਼ੁਕਰ ਕਰਨਾ ਚਾਹੀਦਾ। ਰਿਪਨ, ਖੁਸ਼ੀ ਤੁਹਾਡਾ ਬਹੁਤ ਸਾਰਾ ਧੰਨਵਾਦ, ਸ਼ੁਕਰਾਨੇ, ਸਾਨੂੰ ਇਹ ਸਭ ਦਿਖਾਉਣ ਲਈ। ਬਹੁਤ ਵਧੀਆ ਦਿਖਾਇਆ ਤੁਸੀਂ। ਜਿਉਂਦੇ ਰਹੋ, ਹਸਦੇ ਵਸਦੇ ਰਹੋ। ਲਵ ਯੂ ਪੁੱਤਰੋ ❤

  • @kanwarjeetsingh3495
    @kanwarjeetsingh349510 ай бұрын

    ਵਾਹਿਗੁਰੂ ਚੜਦੀਆਂ ਕਲਾਂ ਵਿਚ ਰਖਣ। ਆਪਣੇ ਪੁਰਾਣੇ ਲੋਕਾਂ ਨੇ ਵੀ ਇਹੋ ਜਿਹੀ ਜਿੰਦਗੀ ਜਿਉ ਕੇ ਵੇਖੀ ਹੈ।

  • @user-zj1rc2bh2r
    @user-zj1rc2bh2r10 ай бұрын

    ਬਹੁਤ ਵਧੀਆ ਲੱਗਿਆ , ਵੀਡੀਓ ਦੇਖ ਕੇ,, ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ❣️❣️

  • @manbirkaur9295
    @manbirkaur929510 ай бұрын

    ਤੁਸੀਂ ਬਹੁਤ ਮਿਹਨਤ ਕਰਦੇ ਹੋ ਪਰਮਾਤਮਾ ਤੁਹਾਡੀ ਮਿਹਨਤ ਨੂੰ ਚਾਰ ਚੰਨ ਲਗਾਉਣ।

  • @SukhSingh-mk8ic

    @SukhSingh-mk8ic

    10 ай бұрын

    Hi good morning ji

  • @sukhdevsingh4164

    @sukhdevsingh4164

    5 ай бұрын

    😊

  • @bharatsidhu1879
    @bharatsidhu187910 ай бұрын

    ਵਾਹਿਗੁਰੂ ਜੀ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ

  • @harindersingh1622
    @harindersingh162210 ай бұрын

    ਜਿਉਂਦੇ ਰਹੋ ਭਾਈ..... ਪ੍ਰਮਾਤਮਾ ਸਭ ਦਾ ਭਲਾ ਕਰੇ... ਕੁਦਰਤ ਨੇ ਸਾਨੂੰ ਕਿੰਨਾ ਕੁਝ ਬਖ਼ਸ਼ਿਆ, ਆਲਾ ਦੁਆਲਾ ਕਿੰਨਾ ਰੌਚਕ ਆ ਸਾਡੇ ਵੇਖਣ ਮਹਿਸੂਸ ਕਰਨ ਲਈ.. ਏਹੀ ਜ਼ਿੰਦਗੀ ਆ..

  • @dsmultanilivetv1786
    @dsmultanilivetv178610 ай бұрын

    ਵਾਹਿਗੁਰੂ ਜੀ ਮਿਹਰ ਕਰਨ ਸਬਰ ਸੰਤੋਖ ਬਖਸ਼ਣ ਜੀ, ਇਹਨਾਂ ਲੋਕਾਂ ਦੀ ਲਾਈਫ ਮੁਤਾਬਕ ਪੰਜਾਬ ਜਿਵੇਂ ਸਾਡੇ ਲਈ ਕੈਨੇਡਾ ਅਮੇਰਿਕਾ ਐ

  • @sandhugurnam6420
    @sandhugurnam642010 ай бұрын

    ਜਿੰਦਗੀ ਜੀਂਣ ਲਈ ਇਹਨਾਂ ਪਾਸ ਸੀਮਤ ਸਾਧਨ ਹਨ, ਫਿਰ ਵੀ ਇਹੈ ਖੁਸ਼ ਹਨ

  • @ajmerdhillon3013
    @ajmerdhillon301310 ай бұрын

    ਜੇ ਪੰਜਾਬ ਵਿੱਚ ਅਸੀ ਝੋਨਾ ਲਾਉਣਾ ਬੰਦ ਨਾ ਕੀਤਾ ਤਾਂ ਸਾਡਾ ਵੀ ਇਹੀ ਹਾਲ ਹੋਵੇਗਾ।

  • @mohanjitsingh2409
    @mohanjitsingh240910 ай бұрын

    ਰਿਪਨ ਵੀਰ ਜੀ ਇਹ ਜੁਵਾਰ ਆ ਇਹ ਜੁਵਾਰ ਤੇ ਟਾਮਾਟੇ ਤੇ ਥੋੜਾ ਜਿਹਾ ਲੂਣ ਪਾਕੇ ਪਾਣੀ ਵਿੱਚ ਉਬਾਲ ਕੇ ਖਾਂ ਦੇ ਆ ਇਹ ਸੀਮਾਂ ਕਿਹਦੇ ਆ ਜਿਮੇਂ ਆਪਣੇ ਰੋਟੀ ਖਾਂਦੇ ਆ ਐਂਮੇ ਇਹ ਜੁਵਾਰ ਖਾਂਦੇ ਜੁਵਾਰ ਆ (ਚਰੀ ਦਾ ਵੀਜ ਖਾਂਦੇ ਆ) ❤❤❤❤❤❤❤❤

  • @gurpalsingh5609
    @gurpalsingh560910 ай бұрын

    ਵਾਹਿਗੁਰੂ ਜੀ ਇਹਨਾਂ ਲੋਕਾਂ ਨੂੰ ਤਰੱਕੀਆਂ ਬਖਸ਼ੇ ਜੀ ਅਤੇ ਚੜ੍ਹਦੀ ਕਲਾ ਵਿਚ ਰੱਖੇ ਜੀ ਅਤੇ ਤੰਦਰੁਸਤੀ ਬਖਸ਼ੇ ਜੀ

  • @harmeshkaur763
    @harmeshkaur76310 ай бұрын

    ਬਹੁਤ ਹੀ ਔਖੀ ਜਿੰਦਗੀ ਹੈ ਬਾਈ ਇਹਨਾਂ ਲੋਕਾਂ ਦੀ ਪਰਮਾਤਮਾ ਮਿਹਰ ਕਰੇ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੋ ਐਨੇ ਔਖੇ ਹਾਲਾਤਾਂ ਵਿੱਚ ਇਹਨਾਂ ਬਾਰੇ ਵੀਡੀਓ ਬਣਾ ਰਹੇ ਹੋ ।ਧੰਨਵਾਦ

  • @SukhSingh-mk8ic

    @SukhSingh-mk8ic

    10 ай бұрын

    Good morning ji kive o tusi

  • @sukhikaur8784
    @sukhikaur878410 ай бұрын

    Ripen khushi Hi Ena di life bhut taff aa Rab hi hai ena da waheguru ji mehar karn sb te ❤😊

  • @harpreetsinghjhorran5423
    @harpreetsinghjhorran542310 ай бұрын

    ਬਹੁਤ ਵਧੀਆ ਸੰਦੇਸ਼ ਦਿੱਤਾ ਅੱਜ ਦੀ ਵੀਡੀਓ ਦੇ ਵਿਚ , ਸਬਰ ਤੇ ਸ਼ੁਕਰ, ਜੋ ਅਸੀਂ ਲੋਕ ਬਿਲਕੁਲ ਭੁੱਲ ਚੁੱਕੇ ਹਾਂ। ਇਹਨਾਂ ਲੋਕਾਂ ਦੀ ਜ਼ਿੰਦਗੀ ਦਾ ਇਹੋ ਜਿਹਾ ਨਿਰਬਾਹ ਦੇਖ ਕੇ ਮਨ ਭਰ ਆਇਆ, ਵਾਕਈ ਇਹਨਾਂ ਨੂੰ ਸਲਾਮ ਕਰਨਾ ਬਣਦਾ।

  • @kalrakalra5848
    @kalrakalra584810 ай бұрын

    ਵੀਰ ਜੀ ਜਵਾਂ ਸਹੀ ਗੱਲ ਆ ਆਪਾਂ ਤਾਂ ਪੰਜਾਬ ਵਿੱਚ ਰਹਿਣੇ ਆ ਪੰਜਾਬ ਵਰਗੀ ਮੌਜ ਕਿਤੇ ਵੀ ਨਹੀਂ ਸਵਾਰਗ ਆ ਪੰਜਾਬ ਪੰਜਾਬੀਆਂ ਵਰਗੇ ਦਿਲ ਦਰਿਆ ਵੀ ਕਿਤੇ ਨਹੀਂ ਮਿਲਣੇ I love Punjab ❤❤❤❤

  • @ssbdiary5258
    @ssbdiary525810 ай бұрын

    ਪੰਜਾਬ ਵਿੱਚ ਕਿੰਨੇ ਸੌਖੇ ਨੇ ਲੋਕ ਇਨ੍ਹਾਂ ਦੇ ਮੁਕਾਬਲੇ ਫਿਰ ਵੀ ਛੱਡ ਕੇ ਕਨੇਡਾ ਚ ਖੱਜਲ ਹੁੰਦੇ ਫਿਰਦੇ ਆ

  • @AmarjeetSingh-dm4mj
    @AmarjeetSingh-dm4mj10 ай бұрын

    ਸਤਿ ਸ੍ਰੀ ਆਕਾਲ ਰਿਪਨ ਵੀਰ ਤੇ ਖੁਸ਼ੀ ਭੈਣਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਸਭ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖ਼ਸ਼ਣ

  • @quraishyjassi3263
    @quraishyjassi326310 ай бұрын

    ਆਪਣੇ ਪੰਜਾਬ ਦੇ ਬਠਿੰਡਾ ਜਿਲ੍ਹੇ ਦੇ ਲੋਕਾਂ ਨੇ ਵੀ ਇਹੋ ਜਿਹੀ ਜਿੰਦਗੀ ਜਿਉਂਈ ਹੈ। ਜੋ ਵਧੀਆ ਹੁੰਦੀ ਸੀ

  • @sarabjeetkauraulakh1097

    @sarabjeetkauraulakh1097

    10 ай бұрын

    m bathinda to aa bti bhut vdiya area edda da tz kdi v nhi c bathinda 500 saal pehla v nhi c eda

  • @manjitkaurhundal5018

    @manjitkaurhundal5018

    10 ай бұрын

    ​@@sarabjeetkauraulakh1097😊9999999999999999999999999

  • @manjitkaurhundal5018

    @manjitkaurhundal5018

    10 ай бұрын

    ​@@sarabjeetkauraulakh1097😊

  • @manjitkaurhundal5018

    @manjitkaurhundal5018

    10 ай бұрын

    😢😢😢😢😢😢😢😅😮😮

  • @simbeljeetkaur7105

    @simbeljeetkaur7105

    10 ай бұрын

    Wrong

  • @virenderbhullar8161
    @virenderbhullar816110 ай бұрын

    Tusi dono bahut mahant karde ho waheguru tanu bot bot tarki davy ji good bless you🙏

  • @JagtarSingh-wg1wy
    @JagtarSingh-wg1wy10 ай бұрын

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਅਸਲੀ ਤਸਵੀਰ ਵਿਖਾ ਦਿੱਤੀ ਹੈ ਜੀ ਸੋ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @jaswantsingh-li5lf
    @jaswantsingh-li5lf10 ай бұрын

    ਬਿਲਕੁਲ ਠੀਕ ਕਿਹਾ ਵੀਰ ਨੇ ਪੰਜਾਬ ਦੇ ਲੋਕ ਸੁਰਗਾ ਵਿੱਚ ਬਸਦੇ ਹਨ ਰਿਪਨ ਦੀਆਂ ਵਿਲੋਗ ਦੇਖਕੇ ਪੰਜਾਬ ਹੈ ਗੁਰੂ ਪੀਰਾ ਦੀ ਧਰਤੀ ਇਸ ਲਈ ਇਸ ਨੂੰ ਸਵਰਗ ਕਿਹਾ ਜਾਂਦਾ ਹੈ ਪਰ ਪੰਜਾਬ ਦੇ ਲੀਡਰ ਬਹੁਤ ਮਾੜੇ ਹਨ ਇਸ ਲਈ ਬਾਹਰ ਲੈ ਦੇਸ਼ਾਂ ਵਿੱਚ ਜਾ ਰਹੇ ਹਨ ਨਹੀਂ ਪੰਜਾਬ ਨਾਲ ਦੀ ਧਰਤੀ ਨਹੀਂ ਕਿਤੇ ਵੀ

  • @BalbirSingh-xx3bj
    @BalbirSingh-xx3bj10 ай бұрын

    Kenya dee agriculture nu stand karn vich punjabia da bohat bada hath hai, iss vaste izzat karde aa

  • @majorsingh7474
    @majorsingh747410 ай бұрын

    ਰਿਪਨ ਪੁੱਤਰ ਜੀ ਆਸੀ ਇਹ ਹਾਲਾਤ ਵੇਖੇ ਨੇ ਪੰਜਾਬ ਤਾਂ ਆਪਣਾ ਬਹੁਤ ਸੋਹਣਾ ਤੇ ਅਮੀਰ ਪੰਜਾਬ ਹੈ , ਮੈਂ ਬਹੁਤ ਖੁਸ ਹਾ ਕਿ ਮੈਂ ਪੰਜਾਬੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੀ ਯਾਤਰਾ ਨੂੰ ਹੋਰ ਤਰੱਕੀਆਂ ਬਖਸ਼ੇ🙏🙏🙏👍👍👍❤️❤️ ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ

  • @mewasingh3980
    @mewasingh398010 ай бұрын

    ਰਿੰਪਨ ਚਹਿਲ ਵੀਰ ਕੀ ਲੋੜ ਹੈ ਐਸੇ ਮਾੜੇ ਇਲਾਕੇ ਵਿੱਚ ਜਾਣਦੀ ਆਪਣੀ ਜਿੰਦਗੀ ਨਾਲੋ ਕੋਈ ਚੀਜ ਉਪਰ ਨਹੀ

  • @MAFIAKING4480
    @MAFIAKING448010 ай бұрын

    ਵਾਹਿਗੁਰੂ ਚੜਦੀ ਕਲਾ ਰੱਖੇ

  • @kesarsingh3381
    @kesarsingh338110 ай бұрын

    ਸਤਿ ਸ੍ਰੀ ਅਕਾਲ ਜੀ ਰਿਪਨ ਜੀ ਤੇ ਖੁਸੀ ਜੀ ਵਾਹਿਗੁਰੂ ਜੀ ਦੀ ਮੇਹਰ ਹੈ ਅਸੀ ਪੰਜਾਬ ਦੇ ਜੰਮਪਲ ਹਾ ਸੁਕਰ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ssingh6863
    @ssingh686310 ай бұрын

    ਮੈਂ ਜਦ ਦੁਨੀਆ ਤੋਂ ਜਾਵਾ ਤੇ ਆਵਾਂ ਮੇਰਾ ਦੇਸ਼ ਹੋਵੇ ਪੰਜਾਬ ਵਾਹਿਗੁਰੂ ਤੇਰਾ ਸ਼ੁਕਰ ਹੈ ਸਾਨੂੰ ਗੁਰੂਆਂ ਦੀ ਧਰਤੀ ਤੇ ਭੇਜਿਆ 1960 ਤੋਂ ਪਹਿਲਾਂ ਅਪਣੇ ਪਿੰਡਾਂ ਦੇ ਘਰ ਜਿਆਦਾ ਕੱਚੇ ਹੀ ਹੁੰਦੇ ਸੀ ਪਰ ਜ਼ਿੰਦਗੀ ਵਧੀਆ ਸੀ

  • @lovepreetsinghgill517
    @lovepreetsinghgill5178 ай бұрын

    ਇਹ ਛੋਟਾ ਜਿਹਾ ਮੁੰਡਾ ਕਿਨਾ ਸਿਆਣਾ ਹੈ, ਲਗਦਾ ਹੈ ਜਿੰਦਗੀ ਵਿੱਚ ਬਹੁਤ ਤਰੱਕੀ ਕਰੇਗਾ।

  • @user-mw3fh5qs3q
    @user-mw3fh5qs3q10 ай бұрын

    ਬਹੁਤ ਮੁਸ਼ਕਿਲ ਅਤੇ ਗਰੀਬੀ ਭਰੀ ਹਲਾਤਾਂ ਵਿੱਚ ਪਿੰਡਾਂ ਦੀ।ਵੀਡੀਓ ਦੇਖਣ ਨੂੰ ਮਿਲੀ। ਵਾਹਿਗੁਰੂ ਜੀ। ਚੜ੍ਹਦੀ ਕਲਾ ਰਹੇ।

  • @gurchatsingh6264
    @gurchatsingh626410 ай бұрын

    ਬਹੁਤ ਵਧੀਆਂ ਬਾਈ ਜੀ ਤੁਹਾਡਾ ਧੰਨਵਾਦ

  • @jaswinderkaur75
    @jaswinderkaur7510 ай бұрын

    Waheguru ji long life devi ripan te khushi nu

  • @crazyfordrive6893
    @crazyfordrive689310 ай бұрын

    ਪਾਜੀ ਪਰਮੇਸ਼ਵਰ ਤੁਹਾਡੀ ਰੱਖਿਆ ਕਰਨ ਤੁਸੀ ਸਹੀ ਸਲਾਮਤ ਮੁੜ ਕੇ ਆਓ ਇਹ ਸਾਡੀ ਕਾਮਨਾ ਹੈ love 💕 you bro

  • @punjabisongwriterbazida6269
    @punjabisongwriterbazida626910 ай бұрын

    ਇੱਕ ਗੱਲ ਬਹੁਤ ਵਧੀਆ ਲੱਗੀ ਕਿ ਸਾਨੂੰ ਪੁਰਾਣੇ ਪੰਜ ਆਬ ਦੀ ਯਾਦ ਆ ਗਈ

  • @gurcharansingh3148
    @gurcharansingh314810 ай бұрын

    ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਸ਼ੁਕਰ ਸਚੇ ਪਾਤਿਸ਼ਾਹ ਦਾ 🙏🙏

  • @mohdsharif5202
    @mohdsharif520210 ай бұрын

    ਬਹੁਤ ਹੀ ਵਧੀਆ ਲੱਗਾ ਹੈ। ਬਹੁਤ ਬਹੁਤ ਧੰਨਵਾਦ ਜੀ

  • @mannugurdaspur5967
    @mannugurdaspur596710 ай бұрын

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ ❤🙏

  • @AvtarSingh-jh3bf
    @AvtarSingh-jh3bf10 ай бұрын

    ਬਹੁਤ ਵਧੀਆ ਕੁਦਰਤ ਨਾਲ ਚੱਲ ਰਹੇ

  • @user-hr7jk2jx9b
    @user-hr7jk2jx9b10 ай бұрын

    ਬਹੁਤ ਵਧੀਆ ਪਿੰਡਾਂ ਦਾ ਮਾਹੌਲ ਸ਼ਾਂਤੀ ਲੱਗਦੀ ਆਂ

  • @HARJEETSINGH-yv1np
    @HARJEETSINGH-yv1np10 ай бұрын

    ਖ਼ੁਸ਼ੀ ਭੈਣ ਜੀ ਰਿਪਣ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਹਮੇਸ਼ਾ ਖੁਸ਼ ਰੱਖਣ ਜੀ ❤❤❤❤

  • @gurnamsingh9813
    @gurnamsingh981310 ай бұрын

    ਪੰਜਾਬ ਦੀ ਜਵਾਨੀ ਅਤੇ ਪਰਿਪੱਕਤਾ ਲਗਭਗ ਵਿਦੇਸ਼ ਜਾ ਰਹੀ ਹੈ ਸਾਰਾ ਕੁਝ ਘਰ ਵਿਚ ਹੈ ਅਤੇ ਅਸੀ ਖੋਜ ਕਰ ਰਹੇ ਹਾਂ ਵਿਦੇਸ਼ ਚ

  • @onkarsingh7019
    @onkarsingh701910 ай бұрын

    ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ 🎉🎉

  • @sukhdevkhan4430
    @sukhdevkhan443010 ай бұрын

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਇਹਨਾਂ ਲੋਕਾਂ ਨੂੰ ਵੀ ਤੇ ਢੇਰ ਸਾਰੀਆਂ ਖੁਸ਼ੀਆਂ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ ਮਰ ਜਾਣਾ ਖਾਨ ਆਜਾ ਅੱਖੀ ਵੇਖ ਲੈ ਮੇਰੇ ਪਿੰਡ ਵਿਚ ਵਿਸਦਾ ਰੱਬ ਓ

  • @dharmikvideophoto.bk9075
    @dharmikvideophoto.bk907511 күн бұрын

    ਬਹੁਤ ਵੱਧੀਆ ਤਰੀਕੇ ਨਾਲ ਦਿਖਾਈਆ ਤੇ ਸਮਝਈਆ ਜਾ ਰਿਹਾ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ🙏

  • @shamdhiman8717
    @shamdhiman871710 ай бұрын

    ਧੰਨਵਾਦ। ਪੰਜਾਬੀ। ਦੇ। ਪ੍ਰਚਾਰ। ਕਰਨ। ਵਾਸਤੇ

  • @kirank8464
    @kirank846410 ай бұрын

    ਆਜੋ ਬੱਚਿਓ ਘਰ ਨੂੰ ਡਰ ਲੱਗੀ ਜਾਂਦਾ ਤੁਹਾਡੀ ਵੀਡੀਓ ਵੇਖ ਕੇ

  • @harbhajansingh8872
    @harbhajansingh887210 ай бұрын

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਤਾਹਨੂੰ ਰੱਖੇ ਵੀਰ ਜੀ❤❤🙏🙏

  • @manmeet-Sachdeva.
    @manmeet-Sachdeva.10 ай бұрын

    ਸਾਡੇ ਪੰਜਾਬ ਦੇ ਲੋਕ ਦੋ ਬੁੰਦਾ ਮੂਤ ਕਰਕੇ ਪੰਜ ਲੀਟਰ ਪਾਣੀ ਫਲੱਸ਼ ਥਾਣੀ ਰੋੜ ਦਿੰਦੇ ਹਨ

  • @rajpalsidhu1399
    @rajpalsidhu139910 ай бұрын

    ਬਹੁਤ ਅੋਖੀ ਜਿੰਦਗੀ ਹੈ ਪਰ ਤੁਸੀ ਵੀ ਧੰਨ ਹੋ ਜੋ ਵਿਖਾ ਰਹੇ ਹੋ

  • @chahal-pbmte
    @chahal-pbmte10 ай бұрын

    ਰਿਪਨ ਖੁਸ਼ੀ ਵਧਾਈ ਦੇ ਹੱਕਦਾਰ ਬਣ ਗਏ ਇਸ ਤਰ੍ਹਾਂ ਦੇ ਪੱਛੜੇ ਹੋਏ ਇਲਾਕੇ ਦੇ ਪਿੰਡ ਦੇ ਲੋਕਾਂ ਨੂੰ ਬਿਲਕੁਲ ਨੇੜਿਓਂ ਵਿਖਾ ਕੇ, ਜਿੱਥੇ ਕਿਸੇ ਬਾਹਰਲੇ ਵਿਅਕਤੀ ਦਾ ਜਾਣਾ ਲਗਭੱਗ ਮਨਾ ਹੈ। ਬਹੁਤ ਸੋਹਣਾ ਲੱਗਿਆ। ਬਚਪਨ ਵਿੱਚ ਇਹੀ ਕੁੱਝ ਸਾਡੇ ਮਾਲਵੇ ਦੇ ਇਲਾਕੇ ਵਿੱਚ ਹੁੰਦਾ ਸੀ ਜੋ ਅਸੀਂ ਵੇਖਿਆ ਹੈ। ਖੇਤਾਂ ਵਿੱਚ ਦੂਰ ਦੂਰ ਤੋਂ ਪਾਣੀ ਲਿਆਉਣਾ, ਕੱਚੀਆਂ ਗਲੀਆਂ ਹੁੰਦੀਆਂ, ਸਹਿਰ ਜਾਣ ਲਈ ਤਾਂਗੇ ਜਾਂ ਪੈਦਲ ਜਾਂ ਗੱਡਾ ਹੁੰਦਾ। ਪਰ ਉਹ ਵੇਲੇ ਬਹੁਤ ਵਧੀਆ ਸੀ। ਲੋਕਾਂ ਵਿੱਚ ਬਿਨਾਂ ਕਿਸੇ ਲਾਲਚ ਫ਼ਰੇਬ ਤੋਂ ਗੂੜਾ ਭਾਈਚਾਰਾ ਸੀ।

  • @user-hi9xs7hl9m
    @user-hi9xs7hl9m10 ай бұрын

    ਬਹੁਤ ਵਧੀਆ ਰੱਬ ਕਰਪਾ ਕਰੇ ਇਹਨਾ ਤੇ

  • @BalwinderKaur-dk4xl
    @BalwinderKaur-dk4xl10 ай бұрын

    Waheguru ji maher kern thuand te and all peoples te maher rakhyo ji 🙏🙏🙏🙏🙏♥️♥️♥️♥️♥️

  • @vickymehra8237
    @vickymehra823710 ай бұрын

    ਬਹੁਤ ਹੀ ਵਧੀਆਂ ਲੱਗਿਆਂ ਕੀਨੀਆਂ ਦਾ ਇਹ ਪਿੰਡ। ਹਾਂ ਅੱਜ ਤੋਂ ਪੰਜਾਹ ਸੱਠ ਸਾਲ ਪਹਿਲਾਂ ਪੰਜਾਬ ਵੀ ਅਜਿਹਾ ਹੀ ਹੋਵੇਗਾ। ਰਿਪਨ ਵੀਰ ਇਹ ਸਭ ਦਿਖਾਉਣ ਲਈ ਧੰਨਵਾਦ God bless you

  • @DharamDhaliwal-dw4hk
    @DharamDhaliwal-dw4hk10 ай бұрын

    ਬੁਹਤ ਮੇਹਨਤ ਕਰ ਰਹੇ ਹੋ ਤੁਸੀਂ

  • @RajenderBhandari-bx4gs
    @RajenderBhandari-bx4gs10 ай бұрын

    Very nice couple both of you n one thing very important is that u both have very good thinking..❤🙏

  • @dansinghmannmann3456
    @dansinghmannmann345610 ай бұрын

    ਜਿਉਂਦੇ ਰਹੋ ਪੁੱਤਰ ਜੀ

  • @SukhwinderSingh-wq5ip
    @SukhwinderSingh-wq5ip10 ай бұрын

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ, ਰੁੱਖ ਲਗਾਉ ਪਾਣੀ ਬਚਾਓ ਸਾਰਾ ਜੀਵਨ ਸੁੱਖ ਪਾਉ

  • @MerapunjabPB03
    @MerapunjabPB0310 ай бұрын

    ਜਿਉਂਦੇ ਵਸਦੇ ਰਹੋ ਜੀ

  • @manjindersingh2830
    @manjindersingh283010 ай бұрын

    ਪੰਜਾਬੀ ਕੱਪਲ ਟਰੈਵਲ, ਬਹੁਤ ਹੀ ਜਾਣਕਾਰੀ ਦੇਣ ਵਾਲਾ ਚੈਨਲ ਸਾਡੇ ਪੰਜਾਬ ਦਾ ਹੋਣ ਕੱਰਕੇ. ਸਾਨੂੰ ਆਪਣਾ ਲੱਗਦਾ ਹੈ, ਤੁਸੀ ਬਹੁਤ ਹੀ ਅੱਛੇ ਅੱਛੇ ਦੇਸ਼ ਦਿਖਾ ਰਹੇ ਹੋ ਸਾਨੂੰ, ਤੇ ਅੱਸੀ ਖ਼ੂਬ ਅਨੰਦ ਮਾਣਦੇ ਹਾ, ਤੇ ਜਾਣਕਾਰੀ ਪ੍ਰਪਾਤ ਕੱਰਦੇ ਹਾ. ਮੇਰਾ ਇਕ ਸਜਾਓ ਹੈ , ਤੁਸੀ ਯੂਰਪ ਦਾ ਟੂਰ ਕਰੋ, ਉੱਥੇ ਸਵਿਟਜਰਲੈਡ ਜ਼ਰੂਰ ਜਾਇਓ, ਵਾਹਿਗੁਰੂ ਤਹਾਨੂ ਤੰਦਰੁਸਤੀ ਬੱਕਸਣ🙏

  • @ManpreetKaur-vf3zr
    @ManpreetKaur-vf3zr10 ай бұрын

    ਸਤਿ ਸ਼੍ਰੀ ਅਕਾਲ ਜੀ 🙏🏻

  • @NirmalSingh-ln2po
    @NirmalSingh-ln2po10 ай бұрын

    ਵਾਹਿਗੁਰੂ ਜੀ ਮੇਹਰ ਕਰਨ ਜੀ

  • @KulwinderKaur-ch2nu
    @KulwinderKaur-ch2nu10 ай бұрын

    Sat Shri akal Khushi te ripan veer ji 🙏🙏 waheguru Ji tuhnu hemsha Khush rakhen 🙏🙏

  • @mangakakru1861
    @mangakakru186110 ай бұрын

    Bai g sat shiri Akal g My little sister g nu Pyar pri sat shiri Akal g Bohat mehat kr rahe Ho tusi g Rab Thonu hor tarki deve g Love you all Fmy

  • @Lal_singh1
    @Lal_singh110 ай бұрын

    ਪੰਜਾਬ ਵਿੱਚ ਵੀ ਬੀਬੀਆਂ ਬਹੁਤ ਦੂਰ ਤੋਂ ਘੜੇ ਭਰਕੇ ਪਾਣੀ ਲੈਕੇ ਆਉਂਦੀਆਂ ਅਸੀਂ ਵੇਖੀਆਂ ਨੇ।

  • @BaljitSingh-ro1ll
    @BaljitSingh-ro1ll10 ай бұрын

    Stay safe, don't put your life in risk.

  • @kamalmannu7791
    @kamalmannu779110 ай бұрын

    Ripan veere & Khushi bhen tuci apna v khayal rakhna baki waheguru ji nal ne tuhade carryon,

  • @rayduggal
    @rayduggal10 ай бұрын

    Millet = Bajara , Very healty and it can grow with very little water, It is grown and eaten all over Africa. Soutern Indians also eat lot of millet, It is basically 5 types.

  • @balbirsinghusajapmansadasa1168
    @balbirsinghusajapmansadasa116810 ай бұрын

    ਰੰਗ ਸਭ ਉਸ ਵਾਹਿਗੁਰੂ ਜੀ ਦੇ ਆ।

  • @linkabroad7422
    @linkabroad742210 ай бұрын

    काश ! आपने अपना देश इतनी ही शिद्दत से देखा होता 😢

  • @vickyabab1200
    @vickyabab120010 ай бұрын

    ਇਹ ਕੀਨੀਆ ਦੇ ਲੋਕ ਬਹੁਤ ਚੰਗੇ ਹਨ ਜੀ, ਅਸੀਂ ਇਨ੍ਹਾਂ ਨਾਲ ਹੀ job ਕਰਦੇ ਹਾਂ ਪਾਜੀ ਅਰਬ ਵਿੱਚ ਜੀ, ਮੈਂ ਤੁਹਾਡੀ ਵੀਡੀਓ ਇਨਾਂ ਨੂੰ ਦਿਖਾਈ ਜੀ, ਇਹ ਬਹੁਤ ਖੁਸ਼ ਹੋਏ

  • @balbirkaur6014
    @balbirkaur601410 ай бұрын

    Waheguru ji sarbat da bhla karo ji ❤❤

  • @balwinderbrar1709
    @balwinderbrar170910 ай бұрын

    ਵਾਹਿਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਕਿ ਸਾਨੂੰ ਪੰਜਾਬ ਵਰਗੇ ਸੂਬੇ ਵਿਚ ਪੈਦਾ ਕੀਤਾ ਹੈ। ਰਿਪਨ ਅਤੇ ਬੀਬਾ ਖੁਸ਼ੀ ਜੀ ਤੁਹਾਡਾ ਪਿੰਡ ਕਿਹੜਾ ਹੈ।ਦੱਸਣਾ ਜੀ। ਜਿਉਂਦੇ ਰਹੋ।

  • @Star_gaming410
    @Star_gaming4109 ай бұрын

    Africa de Villiers nu dekh k main har baar dekh k main emotional 😢ho jandi aa

  • @parwinderkumarparwinder2457
    @parwinderkumarparwinder245710 ай бұрын

    ਵਾਹਿਗੁਰੂ ਇਹਨਾਂ ਲੋਕਾਂ ਤੇ ਚੜ੍ਹਦੀ ਕਲਾ ਰੱਖੇ ਇਹ ਨੈਟ ਤੋਂ ਦੂਰ ਨੇ ਆਪਣੇ ਤੋਂ ਵਧੀਆ ਪਿਆਰ ਹੋਵੇ ਗਾ ਇਹਨਾਂ ਦਾ

  • @n.g.s.ft.v4192
    @n.g.s.ft.v419210 ай бұрын

    ਸਤਿ ਸ੍ਰੀ ਆਕਾਲ ਜੀ 🙏 ਵੀਰ ਜੀ ਅਫਰੀਕਾ ਦੇ ਲੋਕ ਡੇਰਾ ਬਣਾਇਆ ਹੈ ਕਿਤੇ ਕਬਰਾਂ ਤੇ ਮੜੀਆਂ ਮਸਾਣਾਂ ਨੂੰ ਮੱਥਾ ਟੇਕਣ ਜਾਂਦੇ ਹਨ ਕਿ ਨਹੀਂ ਜ਼ਰੂਰ ਦੱਸਣਾ ਜੀ 🙏🙏🙏🙏🙏

  • @ranjeetsinghsingh9248
    @ranjeetsinghsingh924810 ай бұрын

    ਵਾਹ ਜੀ ਵਾਹ ਕਿਆ ਬਾਤ ਹੈ ਜੀ ਬਹੁਤ ਵਧੀਆਂ ਲੋਕ ਨੇ

  • @vipankumar947
    @vipankumar94710 ай бұрын

    ਬਹੁਤ ਵਧੀਆ ਰਿਪਨ ਤੇ ਖੁਸ਼ੀ👍

  • @DeepS555
    @DeepS55510 ай бұрын

    Seems PTC couple are the first Punjabis to travel to the remotest parts of Kenya such as North Horra. Requires tremendous courage and great passion to accomplish such a feat. Kenyan villagers definitely look like kind and humble people . Best wishes.

  • @KamalSingh-dl6yc
    @KamalSingh-dl6yc10 ай бұрын

    ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ।ਜਿਓਂਦੇ ਵਸਦੇ ਰਹੋ।

  • @nihanggurjazzsinghanandpur365
    @nihanggurjazzsinghanandpur36510 ай бұрын

    ਤੁਹਾਡੇ ਤਾਂ ਕਦੇ ਕਦੇ ਆਉਂਦੇ ਰਹਿੰਦੇ ਆ ਅੰਗਰੇਜ਼ ਮੇਰੇ ਤਾਂ ਹਮੇਸ਼ਾ ਨਾਲ ਰਹਿੰਦੀ ਆ ਅੰਗਰੇਜਣ 😊 ਮੇਰੀ ਸਿੰਘਣੀ ਹੀ ਗੋਰੀ ਆ ਬੈਲਜੀਅਮ ਵਾਲੀ😊 ਉਹ ਵੀ ਪੰਜਾਬ ਵਿੱਚ ਰਹਿੰਦੀ ਆ

  • @ajaibsingh6044
    @ajaibsingh604410 ай бұрын

    ਬਹੁਤ ਵਧੀਆ ਵੀਡੀਓ ਧੰਨਵਾਦ ਅਜਾਇਬ ਸਿੰਘ ਧਾਲੀਵਾਲ ਮਾਨਸਾ

  • @zahoorahmad456
    @zahoorahmad45610 ай бұрын

    Love 💕💕 you work bro thanks Love ❤ from Pakistan

  • @user-rh3ki4jj8k
    @user-rh3ki4jj8k10 ай бұрын

    God bless you both always be happy and stay healthy ji ❤

Келесі