ਇਕ ਕੁੜੀ ~ Ik Kudi ~ Harp Hanjraa ~ Jass Dhillon ~ Lyrical Video

Ойын-сауық

ਪਿੰਡ ਮੇਰੇ ਦੀ ਹਵਾ ਜਿਹੀ ਓਹ
ਜਦ ਵੀ ਚੇਤੇ ਆ ਜਾਂਦੀ ਏ
ਇੱਕ ਕੁੜੀ ਮੇਰੇ ਦਿਲ ਦੇ ਵਿਹੜੇ
ਅੱਜ ਵੀ ਫੁੱਲ ਉਗਾ ਜਾਂਦੀ ਏ
ਕੋਈ ਖਬਰ ਕੋਈ ਪਤਾ ਨੀ ਓਹਦਾ
ਕਿੱਥੇ ਕਰਮਾਂ ਵਾਲੀ ਏ
ਪਰ ਚੋਰੀ ਦੇ ਅਸਲੇ ਵਾਂਗੂੰ
ਦਿਲ ਵਿੱਚ ਯਾਦ ਸੰਭਾਲੀ ਏ
ਕਦੇ ਕਦੇ ਉਹ ਹਾਸੇ ਦੇ ਜੇ
ਕਦੇ ਉਹ ਆਣ ਰੁਆ ਜਾਂਦੀ ਏ
ਦਿਲ 'ਚ ਮੁਹੱਬਤ ਮਿਲ ਨਹੀਂ ਸਕਦੇ
ਰਿਸ਼ਤਾ ਰਾਵੀ ਝਨਾਬ ਜਿਹਾ ਏ
ਜਿਸ ਨੇ ਪੂਰਾ ਕਦੇ ਨੀ ਹੋਣਾ
ਲੱਗਦਾ ਓਸ ਖੁਆਬ ਜਿਹਾ ਏ
ਕਈ ਸਾਲਾਂ ਤੋ ਸੁੱਤਾ ਸੀ ਜੋ
ਆਣ ਓਹ ਇਸ਼ਕ ਜਗਾ ਜਾਂਦੀ ਏ…
ਉਹਨੂੰ ਚੇਤੇ ਕਰਨਾ ਜਾਪੇ
ਮਹਿਕ ਹੈ ਜਿਵੇਂ ਗੁਲਾਬ ਜਿਹੀ
ਚੜ੍ਹ ਜਾਂਦੀ ਹੈ ਪਹਿਲੀ ਘੁੱਟੇ
ਉਹਦੀ ਯਾਦ ਸ਼ਰਾਬ ਜਿਹੀ
ਉਂਜ ਤਾਂ ਗਿਣਤੀ ਸੋਫ਼ੀਆਂ ਅੰਦਰ
ਓਹੀ ਆਣ ਪਿਲਾ ਜਾਂਦੀ ਏ
ਉਹਦੇ ਪਿੰਡ ਦੇ ਵਿੱਚ ਦੀ ਹੋ ਕੇ
ਸ਼ਹਿਰ ਨੂੰ ਲੱਗਦਾ ਗੇੜਾ ਸੀ
ਢਿਲਵਾਂ ਵਾਲੇ ਜੱਸ ਦੇ ਵਰਗਾ
ਉਹਨਾਂ ਦਿਨਾਂ ਵਿੱਚ ਕਿਹੜਾ ਸੀ
ਉਹਨਾਂ ਰਾਹਾਂ ਦੀ ਖ਼ੁਸ਼ਬੂ ਮੈਨੂੰ
ਅੰਬਰੀਂ ਉੱਡਣ ਲਾ ਜਾਂਦੀ ਏ
ਇਕ ਕੁੜੀ ~ Ik Kudi ~ Harp Hanjraa ~ Jass Dhillon ~ Lyrical Video
#punjabisong #lyrical #lyrics #songlyrics #punjabivideo

Пікірлер: 2

  • @urmilarajputt
    @urmilarajputt Жыл бұрын

    Very nice ❤❤

  • @MorningStar_X666X
    @MorningStar_X666X Жыл бұрын

    Nice

Келесі