Gurdwara Tahli Sahib|6thGuru|Moonak Kalan|Tanda urmar|Hoshiarpur|Punjab|Tourism|Iam Gurpreet|new

waheguru ji ka khalsa waheguru ji ki fateh Today's video is all about Topic- Gurdwara Tahli Sahib,6thGuru Moonak Kalan,Tanda urmar,Hoshiarpur Punjab My name is Gurpreet Singh I roam on a bicycle to show you the historical places around you. In this video I have told about Gurdwara Tahli Sahib Gurdwara Tahli Saab was the creator of Sri Akal Takhat Sahib and the owner of Miri Peeri which received the footsteps of Gur Hargobind, is situated on the outskirts of the village of Moonak Kalan, 6 km from Tanda Urmar, sub-tehsil of Hoshiarpur. When Guru Hargobind was at Kartarpur Sahib, he often took his Sikh warriors with him for hunting to master the art of war. Guru Sahib came here in 1685 AD while hunting with some of his select Sikh warriors. At that time, the whole area was covered with forests. Guru Sahib Ji stayed here for one day and decorated Kirtan Diwan. The tree with which Guru Sahib made his horse, the Tahli tree, is still present at Gurdwara Sahib. Gurdwara Tahli Saab is named after the tree of Tahl ਟ. At the time of landing here, Guru Sahib's horse had dug a hole in the ground and revealed springs of water, on which Baoli Sahib is still adorned. The Guru had blessed the sangat here that whoever would bathe in this place with a sincere mind, all his emotions would be fulfilled. Receiving the touch of Guru Sahib's feet, the Sikh sangat had built a small manji sahib at this place, where the sangat used to come to pay homage. The entire management of this place was in the hands of a single person for 50 years, who used to pour liquor here and do other things. At the request of the sangat, the management of this shrine was taken over by Sant Baba Nihal Singh Ji, Jathedar of Misl Shaheed Tarna Dal, Harian Velan and the organization implemented the code of conduct in Gurdwara Sahib. Seeing the immense devotion of the sangat towards this place, Baba Ji constructed a very beautiful building of Gurdwara Sahib. A sacred tank was prepared for bathing the sangat with the water of the historic Baoli Sahib. Today millions of devotees from all over the world come to visit this beautiful shrine. A large langar hall was constructed at Gurdwara Sahib for the langar of the sangat. Today the car service of laying stones on the parikramas of Gurdwara Sahib is being done by Sant Baba Nihal Singh Ji. Every year the incarnation of Sri Guru Hargobind Sahib Ji is celebrated with great devotion as the annual Jura Mela. Amrit Sanchar is also performed here during every religious function. ਗੁਰਦੁਆਰਾ ਟਾਹਲੀ ਸਾਬ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਣਹਾਰ ਅਤੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ ਛੇਵੀਂ ਜ਼ਿਲਾ ਹੁਸ਼ਿਆਰਪੁਰ ਦੀ ਸਬ ਤਹਿਸੀਲ ਟਾਂਡਾ ਉੜਮੁੜ ਤੋਂ 6 ਕਿਲੋਮੀਟਰ ਦੂਰ ਪਿੰਡ ਮੂਨਕ ਕਲਾਂ ਦੇ ਬਾਹਰਵਾਰ ਸਥਿੱਤ ਹੈ।ਗੁਰੂ ਸਾਹਿਬ ਆਪਣੇ ਚੋਣਵੇਂ ਸਿੱਖ ਯੋਧਿਆਂ ਸਮੇਤ ਸ਼ਿਕਾਰ ਖੇਡਣ ਦੌਰਾਨ ਇੱਥੇ ਆਏ ਸਨ । ਜਦੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕਰਤਾਰਪੁਰ ਸਾਹਿਬ ਬਿਰਾਜਮਾਨ ਸਨ ਤਾਂ ਉਹ ਆਪਣੇ ਸਿੱਖ ਯੋਧਿਆਂ ਨੂੰ ਯੁੱਧ ਕਲਾ ਵਿੱਚ ਨਿਪੁੰਨ ਕਰਨ ਲਈ ਅਕਸਰ ਆਪਣੇ ਨਾਲ ਸ਼ਿਕਾਰ ਖੇਡਣ ਲਈ ਲਿਜਾਇਆ ਕਰਦੇ ਸਨ । ਗੁਰੂ ਸਾਹਿਬ ਸੰਨ 1685 ਈਸਵੀ ਵਿੱਚ ਆਪਣੇ ਕੁਝ ਚੋਣਵੇਂ ਸਿੱਖ ਯੋਧਿਆਂ ਨਾਲ ਸ਼ਿਕਾਰ ਖੇਡਦੇ ਹੋਏ ਇਸ ਸਥਾਨ ਤੇ ਆਏ ਸਨ । ਉਸ ਸਮੇਂ ਇਹ ਸਾਰਾ ਇਲਾਕਾ ਛੰਬ ਅਤੇ ਜੰਗਲ ਸੀ । ਗੁਰੂ ਸਾਹਿਬ ਜੀ ਇੱਥੇ ਇੱਕ ਦਿਨ ਲਈ ਠਹਿਰੇ ਅਤੇ ਕੀਰਤਨ ਦੀਵਾਨ ਸਜਾਏ । ਗੁਰੂ ਸਾਹਿਬ ਨੇ ਜਿਸ ਦਰੱਖਤ ਨਾਲ ਆਪਣਾ ਘੋੜਾ ਬੰਨਿਆਂ ਸੀ , ਟਾਹਲੀ ਦਾ ਉਹ ਦਰੱਖਤ ਗੁਰਦੁਆਰਾ ਸਾਹਿਬ ਵਿਖੇ ਅੱਜ ਵੀ ਮੌਜੂਦ ਹੈ । ਇਸ ਟਾਹਲੀ ਦੇ ਦਰੱਖਤ ਦੇ ਨਾਂ ਤੇ ਹੀ ਇਸ ਅਸਥਾਨ ਦਾ ਨਾਂ ਗੁਰਦੁਆਰਾ ਟਾਹਲੀ ਸਾਹਿਬ ਪੈ ਗਿਆ । ਇੱਥੇ ਉਤਾਰਾ ਕਰਨ ਸਮੇਂ ਗੁਰੂ ਸਾਹਿਬ ਦੇ ਘੋੜੇ ਨੇ ਧਰਤੀ ' ਚ ਸੈਮ ਮਾਰ ਕੇ ਜਲ ਦਾ ਚਸ਼ਮਾਂ ਪ੍ਰਗਟ ਕੀਤਾ ਸੀ , ਉਸ ਚਸ਼ਮੇਂ ' ਤੇ ਅੱਜ ਵੀ ਬਾਉਲੀ ਸਾਹਿਬ ਸੁਸ਼ੋਭਿਤ ਹੈ । ਗੁਰੂ ਜੀ ਨੇ ਇੱਥੇ ਸੰਗਤਾਂ ਨੂੰ ਵਰ ਬਖਸ਼ਿਆ ਸੀ ਕਿ ਜੋ ਵੀ ਪ੍ਰਾਣੀ ਸੱਚੇ ਮਨ ਨਾਲ ਇਸ ਸਥਾਨ ' ਤੇ ਇਸ਼ਨਾਨ ਕਰੇਗਾ ਉਸ ਦੀਆਂ ਸਾਰੀਆਂ ਮਨੋਭਾਵਨਾਵਾਂ ਪੂਰਨ ਹੋਣਗੀਆਂ । ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੋਣ ਕਰਕੇ ਸਿੱਖ ਸੰਗਤਾਂ ਨੇ ਇਸ ਸਥਾਨ ' ਤੇ ਇੱਕ ਛੋਟਾ ਜਿਹਾ ਮੰਜੀ ਸਾਹਿਬ ਬਣਾਇਆ ਸੀ , ਜਿੱਥੇ ਸੰਗਤਾਂ ਨਤਮਸਤਕ ਹੋਣ ਆਇਆ ਕਰਦੀਆਂ ਸਨ । ਇਸ ਅਸਥਾਨ ਦਾ ਸਾਰਾ ਪ੍ਰਬੰਧ 50 ਸਾਲ ਤੋਂ ਇੱਕ ਹੀ ਵਿਅਕਤੀ ਦੇ ਹੱਥ ਵਿੱਚ ਸੀ , ਜੋ ਇੱਥੇ ਸ਼ਰਾਬਾਂ ਕੱਢਦਾ ਅਤੇ ਹੋਰ ਮਨ ਮੱਤਾ ਕਰਦਾ ਸੀ । ਸੰਗਤਾਂ ਦੀ ਬੇਨਤੀ ਤੇ ਇਸ ਗੁਰਧਾਮ ਦਾ ਪ੍ਰਬੰਧ ਸੰਤ ਬਾਬਾ ਨਿਹਾਲ ਸਿੰਘ ਜੀ ਜਥੇਦਾਰ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਵਾਲਿਆਂ ਨੇ ਜਥੇਬੰਦੀ ਦੇ ਅਧੀਨ ਲੈ ਕੇ ਗੁਰਦੁਆਰਾ ਸਾਹਿਬ ਵਿੱਚ ਰਹਿਤ ਮਰਿਯਾਦਾ ਲਾਗੂ ਕਰਵਾਈ । ਇਸ ਸਥਾਨ ਪ੍ਰਤੀ ਸੰਗਤਾਂ ਦੀ ਅਥਾਹ ਸ਼ਰਧਾ ਨੂੰ ਵੇਖਦਿਆਂ ਬਾਬਾ ਜੀ ਵਲੋਂ ਗੁਰਦੁਆਰਾ ਸਾਹਿਬ ਦੀ ਬਹੁਤ ਹੀ ਸੁੰਦਰ ਇਮਾਰਤ ਦਾ ਨਿਰਮਾਣ ਕਰਵਾਇਆ ਗਿਆ । ਇਤਿਹਾਸਕ ਬਾਉਲੀ ਸਾਹਿਬ ਦੇ ਜਲ ਨਾਲ ਸੰਗਤਾਂ ਦੇ ਇਸ਼ਨਾਨ ਕਰਨ ਲਈ ਪਵਿੱਤਰ ਸਰੋਵਰ ਤਿਆਰ ਕਰਵਾਇਆ ਗਿਆ । ਅੱਜ ਲੱਖਾਂ ਦੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਸੰਗਤਾਂ ਇਸ ਰਮਣੀਕ ਗੁਰਧਾਮ ਦੇ ਦਰਸ਼ਨਾਂ ਨੂੰ ਆਉਂਦੀਆਂ ਹਨ । ਸੰਗਤਾਂ ਦੇ ਲੰਗਰ ਛੱਕਣ ਵਾਸਤੇ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਲੰਗਰ ਹਾਲ ਦਾ ਨਿਰਮਾਣ ਕਰਵਾਇਆ ਗਿਆ । ਅੱਜ ਕੱਲ੍ਹ ਗੁਰਦੁਆਰਾ ਸਾਹਿਬ ਦੀ ਪਰਿਕਰਮਾਂ ' ਤੇ ਪੱਥਰ ਲਗਾਉਣ ਦੀ ਕਾਰ ਸੇਵਾ ਸੰਤ ਬਾਬਾ ਨਿਹਾਲ ਸਿੰਘ ਜੀ ਵਲੋਂ ਕਰਵਾਈ ਜਾ ਰਹੀ ਹੈ । ਹਰ ਸਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਅਵਤਾਰ ਗੁਰਪੁਰਬ ਸਾਲਾਨਾ ਜੋੜ ਮੇਲੇ ਵਜੋਂ ਭਾਰੀ ਸ਼ਰਧਾ ਸਹਿਤ ਮਨਾਇਆ ਜਾਂਦਾ ਹੈ । ਇੱਥੇ ਹਰ ਧਾਰਮਿਕ ਸਮਾਗਮ ਦੌਰਾਨ ਅੰਮ੍ਰਿਤ ਸੰਚਾਰ ਵੀ ਕੀਤਾ ਜਾਂਦਾ ਹੈ ।

Пікірлер: 36

  • @sarbjitkaur2035
    @sarbjitkaur20358 ай бұрын

    ਸਤਿਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @rajindersinghsaini4964
    @rajindersinghsaini496411 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ,,,🙏

  • @jashanpreet5225
    @jashanpreet5225 Жыл бұрын

    Bohat vaida vachar dasa baaba jee rabb lamia umra bakhsa 🙏🙏

  • @kawal5799
    @kawal5799 Жыл бұрын

    Waheguru ji 🙏

  • @pavitargill4927
    @pavitargill4927 Жыл бұрын

    Waheguru ji mehar Karo ji 🙏

  • @reshamkaur7350
    @reshamkaur73503 жыл бұрын

    I'm also from munak khurd Waheguru ji

  • @gillX47
    @gillX473 жыл бұрын

    Nice editing and blogging

  • @navreetgojjra9629
    @navreetgojjra96292 жыл бұрын

    Waheguru ji ka Khalsa shri Waheguru ji ki fateh 🙏🏻❤️

  • @jasvirkaur9061
    @jasvirkaur90613 жыл бұрын

    Waheguru ji ਚੜਦੀ ਕਲਾ ਵਿਚ ਰੱਖਣਾ

  • @PunjabNewsStory

    @PunjabNewsStory

    3 жыл бұрын

    ਧੰਨਵਾਦ ਜੀ 🙏🙏🙏

  • @deepadala8998
    @deepadala89983 жыл бұрын

    waheguru ji

  • @harmeetbanwait1595
    @harmeetbanwait15953 жыл бұрын

    Brother Gurpreet u are doing amazing job i can't wait to see what video u are going to put next when I see these videos I get to re visit these places through your videos thank u for all your hard work and dedication to make these video please keep them coming

  • @PunjabNewsStory

    @PunjabNewsStory

    3 жыл бұрын

    Thank u

  • @jasvirthind6695
    @jasvirthind66953 жыл бұрын

    Gurudwara Dukh Nirwaran Sahib Pind Wahe Guru Ji🙏🙏🙏

  • @jasvirkaur9061
    @jasvirkaur90613 жыл бұрын

    Sade pind hi aa eh guru Ghar

  • @user-gy5bb1qo7z

    @user-gy5bb1qo7z

    Жыл бұрын

    Mela kdo kehdi date nu hunda g

  • @vishavmangat456
    @vishavmangat4563 жыл бұрын

    Waheguru ji

  • @manjotsingh3990
    @manjotsingh39903 жыл бұрын

    Bohut sohni video bani aa👍👌😊

  • @PunjabNewsStory

    @PunjabNewsStory

    3 жыл бұрын

    Thank u

  • @jdklsoscnnckxkc8811
    @jdklsoscnnckxkc88113 жыл бұрын

    WAHEGURU JI MEAHER KAREO SAB ta

  • @lovedeepsingh8860
    @lovedeepsingh88603 жыл бұрын

    very good👍

  • @PunjabNewsStory

    @PunjabNewsStory

    3 жыл бұрын

    Thank u

  • @gurdeepkaur8140
    @gurdeepkaur81403 жыл бұрын

    👏👏👏

  • @jashanpreet5225
    @jashanpreet5225 Жыл бұрын

    Asi vee darshan keeta

  • @harpreetbanwait9201
    @harpreetbanwait92013 жыл бұрын

    Thank you Gurpreet for your hard work .Good job 👍

  • @PunjabNewsStory

    @PunjabNewsStory

    3 жыл бұрын

    Thank u

  • @jaskaranjitsingh4551
    @jaskaranjitsingh45513 жыл бұрын

    Very nice editing 🙏🙏

  • @PunjabNewsStory

    @PunjabNewsStory

    3 жыл бұрын

    Thanku

  • @manjotsingh3990
    @manjotsingh39903 жыл бұрын

    Very nice veer ji👌👌👍

  • @PunjabNewsStory

    @PunjabNewsStory

    3 жыл бұрын

    Thank u

  • @luckytanda
    @luckytanda3 жыл бұрын

  • @PunjabNewsStory

    @PunjabNewsStory

    3 жыл бұрын

    🙏🙏🙏

  • @luckytanda

    @luckytanda

    3 жыл бұрын

    @@PunjabNewsStory thnku

  • @mitteedimehak558
    @mitteedimehak5583 жыл бұрын

    1685 ਈ ਗਲਤ ਹੈ ,1685 ਸੰਮਤ ਹੈ , ਈ 57 ਸਾਲ ਪਹਿਲਾਂ ਜਾਨੀ 1628 ਈਸਵੀ ਬਣਦੀ ਹੈ ,ਬੋਰਡ ਸਾਰੇ ਸੰਮਤ ਲਿਖੇ ਹੋਏ ਨੇ । ਇਥੋਂ ਹਿਸਾਬ ਲਾ ਲਿਆ ਕਰੋ ਕਿ ਗੁਰੂ ਗੋਬਿੰਦ ਸਿੰਘ ਦਾ ਜਨਮ 1666 ਵਿਚ ਹੋਇਆ ਉਸ ਸਮੇ ਗੁਰੂ ਹਰ ਗੋਬਿੰਦ ਸਮਾ ਚੁੱਕੇ ਸਨ

  • @PunjabNewsStory

    @PunjabNewsStory

    3 жыл бұрын

    ਗਲਤੀ ਦੱਸਣ ਲਈ ਧੰਨਵਾਦ ਜੀ

Келесі