Full Video ! ਬੱਬਰ ਅਕਾਲੀ ਰਤਨ ਸਿੰਘ ਰੱਕੜ ਦੁਨੀਆਂ ਦਾ ਇਕੱਲਾ ਸੂਰਮਾ ਸੀ ਜਿਸ ਤੋ ਕਾਲੇ ਪਾਣੀ ਦੇ ਜੇਲਰ ਵੀ ਡਰਦੇ ਸਨ!

ਜ਼ਰੂਰੀ ਨੋਟ : ਇਹ ਵੀਡੀਓ 20 ਜੁਲਾਈ 2016 ਨੂੰ ਰਿਕਾਰਡ ਕੀਤੀ ਗਈ ਸੀ
Bhai Ajmer Singh on Babbar Akali Movement, Indian Nationalism and Distortion of Sikh History
ਸ਼ਹਾਦਤ ਭਾਈ ਰਤਨ ਸਿੰਘ ਰਕੜ ਬੱਬਰ ਅਕਾਲੀ (15 ਜੁਲਾਈ 1932)
ਬੱਬਰ ਅਕਾਲੀ ਲਹਿਰ ਦੇ ਰੁਕਨ ਭਾਈ ਰਤਨ ਸਿੰਘ ਰੱਕੜ ਦਾ ਜਨਮ 1899 ਈਸਵੀ ਵਿਚ ਪਿੰਡ ਰੱਕੜ ਬੇਟ, ਤਹਿਸੀਲ ਬਲਾਚੌਰ ਵਿਚ ਨੰਬਰਦਾਰ ਸ੍ਰਦਾਰ ਜਵਾਹਰ ਸਿੰਘ ਦੇ ਘਰ ਹੋਇਆ। ਕਰਮ ਸਿੰਘ ਦੌਲਤਪੁਰ ਤੋਂ ਪ੍ਰਭਾਵਿਤ ਹੋ ਕੇ ਭਾਈ ਰਤਨ ਸਿੰਘ ਬੱਬਰਾਂ ਵਿਚ ਸ਼ਾਮਿਲ ਹੋਏ । ਵੱਡੇ ਘੋਲ ਵਾਸਤੇ ਹਥਿਆਰਾਂ ਦੀ ਅਹਿਮੀਅਤ ਨੂੰ ਸਮਝਦਿਆਂ ਹਥਿਆਰਾਂ ਨੂੰ 'ਕੱਠਾ ਕਰਨਾ ਸ਼ੁਰੂ ਕਰ ਦਿੱਤਾ।ਮਹਿਤਪੁਰ ਪਿੰਡ ਦੇ ਟਾਊਟ ਸਿਕੰਦਰ ਦੀ ਮੁਖਬਰੀ ਤੇ ਭਾਈ ਰਤਨ ਸਿੰਘ ਪੁਲਿਸ ਅੜ੍ਹਿਕੇ ਆ ਗਏ। ਉਹਨਾਂ ਨੂੰ ਗ਼ੈਰ ਕਨੂੰਨੀ ਅਸਲਾ ਐਕਟ ਅਧੀਨ ਪੰਜ ਸਾਲ ਕੈਦ ਬੋਲ ਗਈ। ਰਿਹਾਈ ਪਿੱਛੋਂ ਉਹਨਾਂ ਨੇ ਫਿਰ ਬੰਬ ਬਣਾਉਣੇ ਤੇ ਹਥਿਆਰ ਕੱਠੇ ਕਰਨੇ ਸ਼ੁਰੂ ਕੀਤੇ। ਬਲਾਚੌਰ ਤੇ ਗੜ੍ਹਸ਼ੰਕਰ ਦੇ ਠਾਣਿਆਂ ਤੇ ਬੰਬ ਸੁਟੇ ਵੀ । ਇਹਨਾਂ ਘਟਨਾਵਾਂ ਪਿਛੋਂ ਪੁਲਿਸ ਭਾਈ ਰਤਨ ਸਿੰਘ ਹੁਣਾ ਸੂਹ ਕੱਢਦੀ , ਮੁਖਬਰਾਂ ਦੀ ਬਦੌਲਤ ਭਾਈ ਸਾਹਿਬ ਨੂੰ ਮੁੜ ਗ੍ਰਿਫ਼ਤਾਰ ਕਰਨ ਵਿਚ ਸਫਲ ਹੋ ਗਈ।ਭਾਈ ਸਾਹਿਬ ਨੂੰ 20 ਸਾਲੀ ਕੈਦ ਬੋਲੀ ।ਕਾਲਾ ਪਾਣੀ ਭੇਜ ਦਿੱਤਾ ਗਿਆ ।
ਭਾਈ ਰਤਨ ਸਿੰਘ ਵਾਹਿਦ ਇਕੱਲਾ ਕੈਦੀ ਆ ਕਾਲਾ ਪਾਣੀ ਜੇਲ ਦਾ , ਜਿਸ ਤੋਂ ਉਥੋਂ ਦੇ ਜੇਲਰ ਵੀ ਤ੍ਰਬਕਦੇ ਸਨ।ਅੰਡੇਮਾਨ ਟਾਪੂ ਤੇ ਬਣੀ ਇਹ ਸੈਲੂਲਰ ਜੇਲ ਤਸ਼ੱਦਦ ਨੇ ਕਹਿੰਦੇ ਕਹਾਉਂਦੇ ਬੰਦਿਆਂ ਦੀਆਂ ਚੀਕਾਂ ਪਵਾ ਦਿੱਤੀਆਂ ਸਨ , ਪਰ ਵੇਖੋ ਗੁਰੂ ਕੇ ਲਾਲ ਭਾਈ ਰਤਨ ਸਿੰਘ ਰਕੜ ਨੇ ਜੇਲ ਵਾਲਿਆਂ ਦੀਆਂ ਚੀਕਾਂ ਕਢਾ ਦਿੱਤੀਆਂ । ਸਾਵਰਕਰ ਵਰਗੇ ਇਸ ਇਸ ਕਾਲੇ ਪਾਣੀ ਦੀ ਕੈਦ ਵਿਚੋਂ ਬਾਹਰ ਨਿਕਲਣ ਲਈ ਮੁਆਫ਼ੀ ਨਾਮੇ ਲਿਖਦੇ ਫਿਰਦੇ ਸਨ , ਪਰ ਇੱਧਰ ਭਾਈ ਰਤਨ ਸਿੰਘ ਨੇ ਜੇਲਰ ਦੀ ਇਹੋ ਜਿਹੀ ਘੰਡੀ ਨੱਪੀ ਕਿ ਉਹ ਆਪਣੇ ਉਪਰਲੇ ਅਫ਼ਸਰਾਂ ਅੱਗੇ ਲੇਲੜੀਆਂ ਕੱਢ ਰਿਹਾ ਸੀ , ਰੱਬ ਦਾ ਵਾਸਤਾ ਇਸ ਬੰਦੇ ਨੂੰ ਮੇਰੀ ਜੇਲ ਵਿਚੋਂ ਬਾਹਰ ਕੱਢ ਕਿਸੇ ਹੋਰ ਜੇਲ ਵਿਚ ਭੇਜਦੋ ,ਮੈਂ ਇਸ ਨੂੰ ਨਹੀਂ ਸੰਭਾਲ ਸਕਦਾ , ਇਹ ਤੇ ਜੇਲ ਵਿਚ ਹੀ ਬਗਾਵਤ ਕਰਵਾਉਣ ਨੂੰ ਫਿਰਦਾ ਹੈ। ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਅੰਗਰੇਜ਼ੀ ਸਰਕਾਰ ਨੇ ਰਤਨ ਸਿੰਘ ਮੁੜ ਪੰਜਾਬ ਕਿਸੇ ਜੇਲ ਵਿਚ ਬਦਲਣ ਲਈ ਰੇਲ ਜਰੀਏ ਲਿਆਏ ਤਾਂ 23 ਅਪ੍ਰੈਲ 1932 ਨੂੰ ਨਰਵਾਣਾ ਰੇਲਵੇ ਸਟੇਸ਼ਨ ਤੇ, ਭਾਈ ਰਤਨ ਸਿੰਘ ,ਦਸ ਹੋਰ ਕੈਦੀਆਂ ਸਮੇਤ ਪੁਲਿਸ ਪਾਰਟੀ ਤੇ ਹਮਲਾ ਕਰ ਫ਼ਰਾਰ ਹੋ ਗਿਆ।ਪੁਲਿਸ ਪਾਰਟੀ ਇੰਚਾਰਜ ਤੇ ਮੁਨਸ਼ੀ ਦਾ ਮੌਕੇ ਤੇ ਹੀ ਰਾਮ ਨਾਮ ਸਤਿ ਹੋ ਗਿਆ।
ਗਿਆਰਾਂ ਕੁ ਦਿਨਾਂ ਬਾਅਦ ਭਾਈ ਰਤਨ ਸਿੰਘ ਆਪਣੇ ਪਿੰਡ ਪੁਜਾ। ਪੁਲਿਸ ਦੀ ਗ੍ਰਿਫ਼ਤ ਤੋਂ ਬਚਣ ਲਈ ਇਹ ਚਕ੍ਰਵਰਤੀ ਬਣ ਚੁਕਾ ਸੀ। ਥਾਂ ਟਿਕਾਣੇ ਬਦਲਦਾ ਰਹਿੰਦਾ ਸੀ। ਭਾਈ ਰਤਨ ਸਿੰਘ ਪਿੰਡ ਜਮਾਲਪੁਰ ਘੇਰਾ ਪਿਆ । ਇਹਨਾਂ ਨੇ ਆਪਣੇ ਪਿੱਛੇ ਲੱਗੇ ਬੰਦੇ ਨੂੰ ਜਖ਼ਮੀ ਕਰਕੇ ਗੁਰਨੇ ਪਿੰਡ ਦੇ ਗੁਰੂ ਘਰ ਜਾ ਟਿਕਾਣਾ ਮੱਲ੍ਹਿਆ। ਛੇ ਦੇ ਕਰੀਬ ਭਾਈ ਸਾਹਿਬ ਦੇ ਪੁਲਿਸ ਨਾਲ ਮੁਕਾਬਲੇ ਹੋਏ। ਕਈ ਥਾਵਾਂ ਤੇ ਵੇਖੇ ਜਾਣ ਦੀ ਕਨਸੋਅ ਪੁਲਿਸ ਨੂੰ ਮਿਲਦੀ ਪਰ ਜਦ ਪੁਜਦੀ ਹਥ ਪੱਲੇ ਕੁਝ ਨ ਪੈਂਦਾ। ਪੁਲਿਸ ਭਾਈ ਰਤਨ ਸਿੰਘ ਤੇ ਪਹਿਲਾਂ ਤਿੰਨ ਹਜਾਰ ਦਾ ਇਨਾਮ ਰੱਖਿਆ।ਫਿਰ ਇਹ ਰਕਮ ਵਧਾ ਕਿ 10 ਹਜ਼ਾਰ ਕੀਤੀ ਗਈ ਤੇ ਨਾਲ 10 ਮੁਰੱਬੇ ਜ਼ਮੀਨ ਦਾ ਇਨਾਮ ਵਿਚ ਵਾਧਾ ਕੀਤਾ ਗਿਆ ।
ਲਾਲਚ ਬੰਦੇ ਦੀ ਜਦ ਮਤ ਮਾਰਦਾ ਤਾਂ ਖੂਨ , ਧਰਮ , ਸਮਾਜ ਦੇ ਰਿਸ਼ਤੇ ਪੇਤਲੇ ਪੈ ਜਾਂਦੇ ਹਨ। ਇਹੋ ਭਾਣਾ ਭਾਈ ਰਤਨ ਸਿੰਘ ਹੁਣਾ ਨਾਲ ਵੀ ਵਾਪਰਿਆ ।ਇਹਨਾਂ ਦੀ ਮਾਸੀ ਦਾ ਜਵਾਈ ਰੁੜਕੀ ਸੈਣੀਆਂ (ਰੁੜਕੀ ਖ਼ਾਸ)ਵਿਚ ਰਹਿੰਦਾ ਸੀ , ਉਹ ਪੁਲਿਸ ਦਾ ਟੋਡੀ ਬਣ ਗਿਆ, ਇਨਾਮ ਦੇ ਲਾਲਚ ਵਿਚ ਹੀ।ਇਸਨੇ ਭਾਈ ਸਾਹਿਬ ਦਾ ਅਸਲਾ ਸੱਜੇ ਖੱਬੇ ਕਰ ਪੁਲਿਸ ਨੂੰ ਇਤਲਾਹ ਦੇ ਦਿੱਤੀ।ਪੁਲਿਸ ਟੋਲੀ ਦੇ ਪਿੰਡ ਆ ਧਮਕਣ ਤੇ ਭਾਈ ਰਤਨ ਸਿੰਘ ਨੇ ਗੇਂਦਾ ਸਿੰਘ ਦੇ ਘਰ ਪਨਾਹ ਲੈ ਲਈ। ਪੁਲਿਸ ਪਾਰਟੀ ਨੇ ਸਾਰੇ ਘਰ ਨੂੰ ਬਾਹਰੋਂ ਅੱਗ ਲਾ ਘੇਰਾ ਪਾ ਲਿਆ। ਭਾਈ ਰਤਨ ਸਿੰਘ ਨੇ ਇਸ ਮਨੁਸ਼ੀ ਅਬਦੁਲ ਰਹੀਮ, ਭਗਤ ਸਿੰਘ , ਊਧਮ ਸਿੰਘ ਆਦਿ ਫੁੰਡ ਸੁੱਟੇ।ਇਸ ਕਾਰਵਾਈ ਵਿਚ ਪਿੰਡ ਦਾ ਇਕ ਬੰਦਾ ਹਜਾਰਾ ਸਿੰਘ ਵੀ ਮਾਰਿਆ ਗਿਆ । ਭਾਈ ਰਤਨ ਸਿੰਘ ਜੀ ਅਖ਼ੀਰ ਜੂਝਦਿਆਂ 15 ਜੁਲਾਈ 1932 ਨੂੰ ਇਸ ਮੁਕਾਬਲੇ ਵਿੱਚ ਸ਼ਹੀਦ ਹੋ ਗਏ।
ਈਸ਼ਰ ਸਿੰਘ, ਗੇਂਦਾ ਸਿੰਘ ਤੇ ਪ੍ਰੀਤਮ ਕੌਰ ਨੂੰ ਭਾਈ ਸਾਹਿਬ ਨੂੰ ਪਨਾਹ ਦੇਣ ਦੇ ਦੋਸ਼ ਵਿਚ ਤਿੰਨ ਤਿੰਨ ਸਾਲ ਕੈਦ ਬੋਲੀ।ਸਾਰੇ ਪਿੰਡ ਤੇ 8000 ਰੁਪਏ ਦਾ ਜੁਰਮਾਨਾ ਲਾਇਆ ਗਿਆ । ਪੈਨਸ਼ਨਰਾਂ ਦੀਆਂ ਪੈਨਸ਼ਨਾਂ ਤੱਕ ਬੰਦ ਕਰ ਦਿੱਤੀਆਂ।ਇਥੋਂ ਅੰਦਾਜ਼ਾ ਲਗਾ ਕਿ ਦੇਖੋ ਅੰਗਰੇਜ਼ ਸਰਕਾਰ ਲਈ ਭਾਈ ਰਤਨ ਸਿੰਘ ਕਿੱਡਾ ਵੱਡਾ ਬਾਗੀ ਸੀ ।
ਉਹਨਾਂ ਦੀ ਮਹਾਨ ਸ਼ਹਾਦਤ ਨੂੰ ਸਿਜਦਾ !
ਬਲਦੀਪ ਸਿੰਘ ਰਾਮੂੰਵਾਲੀਆ

Пікірлер: 49

  • @kamaljitkaur2080
    @kamaljitkaur208011 ай бұрын

    ਅਜਮੇਰ ਸਿੰਘ ਜੀ ਪਰਮਾਤਮਾਂ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਤਾਂ ਜੋ ਸਾਨੂੰ ਅਸਲ ਜਾਣਕਾਰੀ ਮਿਲਦੀ ਰਹੇ

  • @punjabson5991
    @punjabson599111 ай бұрын

    ਸਿਰਦਾਰ ਅਜਮੇਰ ਸਿੰਘ ਜੀ ! ਬਹੁਤ ਹੀ ਊਚਾ ਸੰਕਲਪ ਵਾਲੇ ਸ਼ਹੀਦ ਸਿੰਘ ਜੋ ਗੁਰੂ ਦੀ ਸੋਚ ਨੁੰ ਪ੍ਰਣਾਏਆ ਸੀ , ਦੀ ਬਾਤ ਅੱਜ ਤੁਸੀਂ ਪਾਈ ਹੈ । ਲੋਕ ਬਹੁਤ ਸ਼ਾਂਤ ਚਿੱਤ ਸੁਣਦੇ ਰਹੇ। ਮੈਂ ਅਰਦਾਸ ਕਰਦਾ ਪਾਤਸ਼ਾਹ ਅੱਗੇ ਕਿ ਐਨਾ ਸਿੱਖਾਂ ਨੂੰ ਸੁਮੱਤ ਦੇਵੇ ਏਹ ਸਾਰੇ ਹੀ ਤੁਹਾਡੀ ਗੱਲ ਦਾ ਕੇਂਦਰੀ ਭਾਵ ਸਮਝ ਜਾਣ । ਬਹੁਤ ਪਾਣੀ ਲੰਘ ਚੁੱਕਾ ਪੁੱਲਾਂ ਦੇ ਥੱਲੋਂ ਪਰ ਅਸੀਂ ਨਿਰਾਸ਼ ਨਹੀਂ ਹਾਂ , ਤੁਸੀਂ ਕਿਰਪਾ ਕਰਦੇ ਰਿਹਾ ਕਰੋ ਇਸੇ ਤਰ੍ਹਾਂ। ਗੁਰੂ ਦਾ ਹੱਥ ਤੁਹਾਡੇ ਸਿਰ ਤੇ ਸੱਦਾ ਰਹੇ

  • @jeet428
    @jeet42811 ай бұрын

    ਤਨਖਾਹ ਪਿੱਛੇ ਲੜਨ ਵਾਲਾ ਕਦੀ ਸ਼ਹੀਦ ਨੀ ਹੋ ਸਕਦਾ।ਬਿਲਕੁਲ ਸਹੀ ਕਿਹਾ ਤੁਸੀ ਪ੍ਰੋਫੈਸਰ ਸਾਹਿਬ

  • @user-kq7xn5iw6t
    @user-kq7xn5iw6t11 ай бұрын

    ਮੈਂ ਹੈਰਾਨ ਹਾਂ ਕਿ ਵਾਹਿਗੁਰੂ ਨੇ ਬਾਪੂ ਅਜਮੇਰ ਸਿੰਘ ਨੂੰ ਤੇਜ ਸਿਆਣਪ ਬੁੱਧੀ ਨਾਲ ਨਿਵਾਜਿਆ ਏ 🙏🏼

  • @ManjitSingh-vq4ee
    @ManjitSingh-vq4ee11 ай бұрын

    ਸਰਦਾਰ ਅਜਮੇਰ ਸਿੰਘ ਜੀ ਸਤਿ ਸ੍ਰੀ ਅਕਾਲ ਸਰਦਾਰ ਅਜਮੇਰ ਸਿੰਘ ਜੀ ਸਿੱਖ ਕੌਮ ਲਈ ਤੁਸੀ ਵੀ ਇਕ ਮਹਾਨ ਯੋਧੇ ਹੋ ਬਾਪੂ ਜ਼ੀ ਇਸੇ ਤਰ੍ਹਾਂ ਕੌਮ ਦੀ ਸੇਵਾ ਕਰਦੇ ਰਹੋ ਮੰਜਿਲ ਜਰੂਰ ਮਿਲਗੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ

  • @BALKAR169
    @BALKAR16911 ай бұрын

    ਵਾਹ ਓ ਬਾਪੂ..... ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਤੈਨੂੰ 👍👍❤️❤️

  • @beantsinghsidhuz
    @beantsinghsidhuz11 ай бұрын

    ਅਪਣੇ ਪੰਜਾਬ ਦੇ ਲੋਕ ਤਾਂ ਆਪ ਦੁਸ਼ਮਣ ਬਣੇ ਬੈਠੇ ਨੇ ਅਪਣੇ ਇਤਿਹਾਸ ਦੇ

  • @ManjitSingh-vq4ee
    @ManjitSingh-vq4ee11 ай бұрын

    ਸਰਦਾਰ ਅਜਮੇਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਅਸੀ ਤੁਹਾਡੀਈਆ ਕਿਤਾਬਾਂ ਖ਼ਰੀਦਣੀਆਂ ਚਾਹੁੰਦੇ ਹਾ ਸਾਡੇ ਪੂਰੇ ਸ਼ਹਿਰ ਵਿੱਚੋਂ ਕਿਤਾਬਾਂ ਨਹੀ ਮਿਲ ਰਹੀਆਂ ਹਨ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਜੀ ਗੁਰਦਾਸਪੁਰ ਪੰਜਾਬ

  • @lakhvirsingh952
    @lakhvirsingh95211 ай бұрын

    ਸਤਿ ਸ਼੍ਰੀ ਅਕਾਲ ਜੀਓ, ਸਿੱਖ ਇਤਿਹਾਸ ਦੀਆਂ ਚੰਗੀਆਂ ਕਿਤਾਬਾਂ ਦੀ ਸੂਚੀ ਦੇ ਦਿਓ ਜੀ🙏🏻🙏🏻🙏🏻

  • @mohindersinghkumra1713
    @mohindersinghkumra171311 ай бұрын

    Rattan Singh ji babbar g nu crore crore salute ha babbar da bahoot bra yogdaan ha pur bhai jinda sukha to v sare kambde c

  • @didaarrana5026
    @didaarrana502611 ай бұрын

    ਬੱਬਰ ਅਕਾਲੀ ਸਰਦਾਰ ਕਰਤਾਰ ਸਿੰਘ ਸਰਾਭਾ ਨੂੰ 🙏🙏🙏🙏🙏 ਕੋਟੀ ਕੋਟ ਪ੍ਰਣਾਮ

  • @bhudsingh4743
    @bhudsingh474311 ай бұрын

    ਬੱਬਰ ਅਕਾਲੀ ਰਤਨ ਸਿੰਘ ਰੱਕੜ ਦੀ ਸ਼ਹਾਦਤ ਦੀ ਬਾਤ ਪਾਉਂਦਿਆਂ ਬਾਬਾ ਸੋਹਣ ਸਿੰਘ ਭਕਨਾ ਗਦਰੀ ਬਾਬੇ ਅਤੇ ਕਾਮਾਗਾਟਾਮਾਰੂ ਦੇ ਸਹੀਦ ਭਾੲੀ ਗੁਰਮੁਖ ਸਿੰਘ ਲਲਿਤੋ ਵਲੋਂ ਜਸਵੰਤ ਸਿੰਘ ਕੰਵਲ ਲੇਖਕ ਨੂੰ ਪਾੲੀ ਫਿਟਕਾਰ ਦਾ ਜਵਾਬ ਬਹੁਤ ਹੀ ਜਾਣਕਾਰੀ ਭਰਪੂਰ ਸੀ ਜਿਸਤੋਂ ਸਿੱਖ ਕੌਮ ਜਾਣੂ ਕਰਾਉਣ ਲਈ ਬਹੁਤ ਧੰਨਵਾਦ।

  • @jagwindersingh9474
    @jagwindersingh947411 ай бұрын

    ਧੰਨ ਧੰਨ ਬਾਬਾ ਰਤਨ ਸਿੰਘ ਰੱਕੜ ਗੁਰੂ ਦਾ ਲਾਡਲਾ ਜਿਉਂਦੇ ਜਾਗਦੇ ਜਗਾਉਂਦੇ ਰਹੋ ਸਿਰਦਾਰ ਸਾਹਿਬ ਜੀਓ

  • @jogasinghbrar952
    @jogasinghbrar95211 ай бұрын

    Veer ji Fateh parwan karna ji. Veer ji apne kaumi surmian nu yad karn da uprala shalaga yog karaj hai. Akalpurakh aap ji nu changhi sehat ate lambi kare.

  • @ManjitSingh-vq4ee
    @ManjitSingh-vq4ee11 ай бұрын

    ਸਰਦਾਰ ਅਜਮੇਰ ਸਿੰਘ ਜੀ ਸਤਿ ਸ੍ਰੀ ਅਕਾਲ ਮੇਰੇ ਸਿੱਖ ਵੀਰੂ ਜੇ ਤੁਸੀ ਆਪਣੀ ਮੰਜਿਲ ਤੇ ਪਹੁਚਣਾ ਹੈ ਤਾ ਸਾਨੂੰ ਸਿੱਖ ਵਿਉ ਪੋਵਾਇਟ ਚੈਨਲ ਨੂੰ ਆਪਣੀ ਸਿੱਖ ਕੌਮ ਵਿੱਚ ਅੱਗੇ ਲੈਕੇ ਜਾਣਾ ਹੋਵੇਗਾ ਸਿੱਖ ਵਿਉ ਪਵਾਇਟ ਨੂੰ ਵੱਧ ਤੋਂ ਵੱਧ ਸੇਅਰ ਕਰੋ ਲਾਇਕ ਕਰੋ ਤਾ ਹੀ ਸਾਡਾ ਗੁਰੂ ਨਾਲ ਪਿਆਰ ਪਰਵਾਨ ਚੜ੍ਹੇਗਾ ਜੇ ਅਸੀ ਗੁਰੂਆ ਨਾਲੋਂ ਟੁੱਟ ਗਿਏ ਤਾ ਸਮਝੋ ਸਾਡਾ ਘਰ ਟੁੱਟ ਗਿਆ ਸਿੱਖੋਂ ਜਾਗੋ ਸਿੱਖੋਂ ਜਾਗੋ ਨਹੀ ਤਾ ਅਸੀ ਸੁਤੇ ਹੀ ਰਹਿ ਜਾਵਗੇ ਸਿਖੋ ਸਮਝੋਂ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ

  • @amarjitsaini5425
    @amarjitsaini542511 ай бұрын

    I wish Bhai Ajmer Singh Ji keep talking. It is heartbreaking what they have done to our Sikhi… WJMK

  • @amarjitsaini5425
    @amarjitsaini542511 ай бұрын

    Unbelievable thank you Bhai Ajmer Singh Ji for the work to the Sikh koum…

  • @gurpreetsingh-we1ss
    @gurpreetsingh-we1ss11 ай бұрын

    ਧੰਨਵਾਦ ਸਰਦਾਰ ਅਜਮੇਰ ਸਿੰਘ ਜੀ ਜਸਵੰਤ ਸਿੰਘ ਕੰਵਲ ਬਾਰੇ ਮੈਨੂੰ ਭੁਲੇਖਾ ਸੀ ਅੱਜ ਤੁਸੀਂ ਦੂਰ ਕਰ ਦਿਤਾ 🙏🏻

  • @zorawarsingh4479
    @zorawarsingh447911 ай бұрын

    ਸ਼ਹੀਦ ਰਤਨ ਸਿੰਘ ਬੱਬਰ ਪੰਜਾਬ ਤੇ ਪੰਜਾਬ ਦੇ ਲੋਕਾਂ ਵਾਸਤੇ ਸ਼ਹੀਦ ਹੋਇਆ ਨਾਕਿ ਇੰਡੀਆ ਵਾਸਤੇ ਤੁਸੀਂ ਦੇਸ਼ ਭਗਤੀ ਵਾਲਾ ਚੈਪਟਰ ਨਾ ਹਰੇਕ ਨਾਲ ਜੋੜ ਦਿਆਂ ਕਰੋ

  • @jogasingh91
    @jogasingh9111 ай бұрын

    Shaheed Bhai Ratan Singh ji Babbar Zindabad

  • @GurcharanSingh-sb6ro
    @GurcharanSingh-sb6ro11 ай бұрын

    Bappu ji tuhadi eh khaas video kafi time pehla b sunn chukka ha jisne meri Soch e badal k rakhti waheguru tuhanu Chardin Kala Vich rakhe🙏

  • @sukhdevsingh-qg1pb
    @sukhdevsingh-qg1pb11 ай бұрын

    ਪ੍ਰਣਾਮ ਸ਼ਹੀਦਾਂ ਨੂੰ 🎉

  • @prabhjotPandher493
    @prabhjotPandher49311 ай бұрын

    ਵਾਹਿਗੁਰੂ ਜੀ

  • @harjantbrar8638
    @harjantbrar863811 ай бұрын

    Great speech to wake up sikhs

  • @bachittarsingh6714
    @bachittarsingh671411 ай бұрын

    WAHEGURU JI KA KHALSA WAHEGURU JI KI FATEH

  • @007jagtar2
    @007jagtar211 ай бұрын

    Dhan bhai Ratan Singh ji Babbar Rakarr sab

  • @user-kf3zv8cs4o
    @user-kf3zv8cs4o11 ай бұрын

    Good veer ji

  • @gaggisidhu8766
    @gaggisidhu876611 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏

  • @user-fi8vs8bc5q
    @user-fi8vs8bc5q11 ай бұрын

    🙏🏻🙏🏻🙏🏻🙏🏻🙏🏻

  • @jugrajsinghjattana6797
    @jugrajsinghjattana679711 ай бұрын

    ਇਹ।ਵਂਡਾਸੂਰਮਾ❤❤❤❤❤

  • @Carryfans973
    @Carryfans97311 ай бұрын

    Very good Vichar bahut sahi girl Lagi

  • @SandeepSingh-0009
    @SandeepSingh-000911 ай бұрын

    ਵਾਹਿਗੁਰੂ ਜੀ 🙏🙏🙏

  • @amarjitsaini5425
    @amarjitsaini542511 ай бұрын

    Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾

  • @jagbirsingh9900
    @jagbirsingh990011 ай бұрын

    excellent instructive thanks

  • @ramboneel3047
    @ramboneel304711 ай бұрын

    🙏

  • @jinderjinder1857
    @jinderjinder185711 ай бұрын

    🙏🙏🙏🙏🙏

  • @JaspreetSingh-bp9ch
    @JaspreetSingh-bp9ch2 ай бұрын

    good profesr saab

  • @imnotarobot5036
    @imnotarobot503611 ай бұрын

    🙏🏻🙏🏻

  • @LabhSinghDhillon
    @LabhSinghDhillon11 ай бұрын

    🙏🏻

  • @ajaydeepsingh7345
    @ajaydeepsingh734511 ай бұрын

    ❤❤❤❤❤❤❤❤❤❤❤❤❤❤❤❤❤❤❤❤

  • @jaspalsingh-qs2rr
    @jaspalsingh-qs2rr11 ай бұрын

    ❤❤🙏🙏

  • @KulwinderSingh-sh2jk
    @KulwinderSingh-sh2jk11 ай бұрын

    ਗੁਰੂ ਸਾਹਿਬ ਵੀ ਕਈ ਵਾਰ ਖਰਚੇ ਦੇ ਰੂਪ ਸਿੱਖਾਂ ਨੂੰ ਤਨਖਾਹ ਦਿੰਦੇ ਰਹੇ ਆ ਕੀ ਉਹ ਸ਼ਹੀਦ ਨਹੀ ?

  • @Carryfans973
    @Carryfans97311 ай бұрын

    Ratan Singh Babbar Shahid Udham Singh Kartar Singh Sarabha jindabad

  • @darbara16
    @darbara1611 ай бұрын

    Picture of Bhai Rattan Singh Raipur Dabba

  • @zorawarsingh4479
    @zorawarsingh447911 ай бұрын

    ਸ਼ਹੀਦ ਰਤਨ ਸਿੰਘ ਬੱਬਰ ਕਿਹੜੇ ਦੇਸ਼ ਲਈ ਸ਼ਹੀਦ ਹੋਇਆ ਓਦੋ ਕੇਹੜਾ ਦੇਸ਼ ਸੀ, ਤੇ ਓਹ ਦੇਸ ਭਗਤ ਕਿਵੇਂ ਹੋ ਗਿਆ??

  • @gurfatehrakkar1442
    @gurfatehrakkar14423 ай бұрын

    Congras sarkar ne babar akali lehar de saheeda nu angole keeta

  • @SatpalSingh-xx5co
    @SatpalSingh-xx5co11 ай бұрын

    ਵਾਹਿਗੁਰੂ ਜੀ

  • @tarolchansinghsursingh9989
    @tarolchansinghsursingh998911 ай бұрын

    ਵਾਹਿਗੁਰੂ ਜੀ

Келесі